ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰਦੁਆਰਾ ਬਾਰਠ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਉਦਘਾਟਨ

ਸੜਕ ਦਾ ਕੰਮ ਸ਼ੁਰੂ ਹੋ ਜਾਣ ਨਾਲ ਸੰਗਤ ਨੂੰ ਹੋਵੇਗਾ ਫਾਇਦਾ: ਕਟਾਰੂਚੱਕ
Advertisement

ਐੱਨਪੀ ਧਵਨ

ਪਠਾਨਕੋਟ, 12 ਜੁਲਾਈ

Advertisement

ਬਾਬਾ ਸ੍ਰੀ ਚੰਦ ਦੇ ਇਤਿਹਾਸਕ ਗੁਰਦੁਆਰੇ ਬਾਰਠ ਸਾਹਿਬ ਨੂੰ ਜਾਣ ਵਾਲੇ ਮਾਰਗ ਦਾ ਨਿਰਮਾਣ ਹੋ ਜਾਣ ਨਾਲ ਇਸ ਦਾ ਲਾਭ ਇੱਥੋਂ ਲੰਘਣ ਵਾਲੀ ਸੰਗਤ ਨੂੰ ਹੋਵੇਗਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬਾਰਠ ਸਾਹਿਬ ਵਿਖੇ ਖੋਬਾ, ਗੋਬਿੰਦਸਰ, ਕੋਟਲੀ ਮੁਗਲਾਂ ਨੂੰ ਜਾਣ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਤੇ ਰਜਿੰਦਰ ਭਿੱਲਾ, ਐਸਡੀਓ ਰਾਕੇਸ਼ ਕੁਮਾਰ, ਸਰਪੰਚ ਅਸ਼ਵਨੀ ਕੁਮਾਰ, ਰਿੰਕੂ ਕੋਟਲੀ, ਰਾਕੇਸ਼ ਕੋਟਲੀ, ਦਿਲਬਾਗ ਸੈਣੀ, ਭਾਗ ਸਿੰਘ, ਹਰਭਜਨ ਸਿੰਘ, ਟੋਨੀ, ਬੀਰਬਲ ਮੈਂਬਰ ਪੰਚਾਇਤ, ਕਮਲ ਸੈਣੀ ਆਦਿ ਵੀ ਹਾਜ਼ਰ ਸਨ। ਸਰਪੰਚ ਅਸ਼ਵਨੀ ਕੁਮਾਰ ਨੇ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਹਲਕੇ ਅੰਦਰ ਸੜਕਾਂ ਦੀ ਕਾਇਆਕਲਪ ਕਰਨ ਲਈ ਕਰੋੜਾਂ ਰੁਪਏ ਦਿੱਤੇ ਹਨ। ਉਸੇ ਤਹਿਤ ਹੀ ਇਸ 5.42 ਕਿਲੋਮੀਟਰ ਸੜਕ ਦਾ ਨਵ-ਨਿਰਮਾਣ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਸੜਕ ਦੇ ਨਿਰਮਾਣ ਉਪਰ 3 ਕਰੋੜ 70 ਲੱਖ ਰੁਪਏ ਖਰਚ ਆਉਣਗੇ। ਇਸ ਮਾਰਗ ਚੌੜਾਈ ਵੀ ਵਧਾਈ ਜਾਵੇਗੀ ਅਤੇ ਹੁਣ ਇਹ ਸੜਕ 11 ਫੁੱਟ ਪੱਕੀ ਸੜਕ ਅਤੇ ਦੋਨੋਂ ਸਾਈਡਾਂ ਤੇ ਇੰਟਰਲਾਕ ਟਾਈਲਾਂ ਲਗਾ ਕੇ ਇਸ ਦੀ ਚੌੜਾਈ 18 ਫੁੱਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਸੰਗਤਾਂ ਨੂੰ ਗੁਰਦੁਆਰਾ ਬਾਰਠ ਸਾਹਿਬ ਜਾਣ ਲੱਗਿਆਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਇਸ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇਗਾ ਅਤੇ ਬਹੁਤ ਜਲਦੀ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।

Advertisement