ਖੇਤਰੀ ਪ੍ਰਤੀਨਿਧਅੰਮ੍ਰਿਤਸਰ, 16 ਅਪਰੈਲਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਨਗਰ ਨਿਗਮ ਤੇ ਐੱਮਟੀਪੀ ਵਿਭਾਗ ਨੇ ਸ਼ਹਿਰ ਦੀ ਪ੍ਰਮੁੱਖ ਸੜਕ ਕੁਈਨਜ਼ ਰੋਡ ’ਤੇ ਬਣ ਰਹੀ ਕਥਿਤ ਨਾਜ਼ਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਏਟੀਪੀ ਪਰਮਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਮਨੀਸ਼ ਅਰੋੜਾ ਅਤੇ ਕਰਮਚਾਰੀਆਂ ਵੱਲੋਂ ਉਲੀਕੀ ਗਈ ਸੀ। ਕਮਿਸ਼ਨਰ ਸ੍ਰੀ ਔਲਖ ਨੇ ਕਿਹਾ ਕਿ ਕੁਈਨਜ਼ ਰੋਡ ’ਤੇ ਇੱਕ ਨਾਜਾਇਜ਼ ਉਸਾਰੀ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸਨ ਅਤੇ ਵਿਭਾਗ ਵੱਲੋਂ ਇਸ ਨੂੰ ਬੰਦ ਕਰਨ ਲਈ ਵਿਭਾਗੀ ਨੋਟਿਸ ਵੀ ਦਿੱਤੇ ਗਏ ਸਨ, ਪਰ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ ਉਸਾਰੀ ਕੀਤੀ ਜਾ ਰਹੀ ਸੀ ਜਿਸ ਕਰਕੇ ਅੱਜ ਨਾਜਾਇਜ਼ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।