ਸੜਕ ਹਾਦਸੇ ਵਿੱਚ ਪਤੀ-ਪਤਨੀ ਜ਼ਖ਼ਮੀ
ਪਠਾਨਕੋਟ-ਚੰਬਾ ਕੌਮੀ ਰਾਜਮਾਰਗ ’ਤੇ ਪਿੰਡ ਬੁੰਗਲ ਕੋਲ ਇੱਕ ਮਹਿੰਦਰਾ ਪਿਕਅੱਪ ਜੀਪ ਅਤੇ ਇੱਕ ਬੁਲੇਟ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਜ਼ਖ਼ਮੀ ਹੋ ਗਏ। 108 ਨੰਬਰ ਵੈਨ ਦੇ ਈਐੱਮਟੀ ਰਾਜੀਵ ਅਤੇ ਪਾਇਲਟ ਸ਼ਿਵਪਾਲ ਨੇ ਦੱਸਿਆ ਕਿ...
Advertisement
ਪਠਾਨਕੋਟ-ਚੰਬਾ ਕੌਮੀ ਰਾਜਮਾਰਗ ’ਤੇ ਪਿੰਡ ਬੁੰਗਲ ਕੋਲ ਇੱਕ ਮਹਿੰਦਰਾ ਪਿਕਅੱਪ ਜੀਪ ਅਤੇ ਇੱਕ ਬੁਲੇਟ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਜ਼ਖ਼ਮੀ ਹੋ ਗਏ। 108 ਨੰਬਰ ਵੈਨ ਦੇ ਈਐੱਮਟੀ ਰਾਜੀਵ ਅਤੇ ਪਾਇਲਟ ਸ਼ਿਵਪਾਲ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਪਿੰਡ ਮੱਟੀ-ਕੋਟ ਦੇ ਰਹਿਣ ਵਾਲੇ ਬਲਵੀਰ ਸਿੰਘ ਅਤੇ ਉਸ ਦੀ ਪਤਨੀ ਪ੍ਰਿਆ ਦੇਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅੱਪ ਜੀਪ ਦੁਪਹਿਰ 2 ਵਜੇ ਦੇ ਕਰੀਬ ਧਾਰਕਲਾਂ ਤੋਂ ਪਠਾਨਕੋਟ ਵੱਲ ਆ ਰਹੀ ਸੀ, ਜਦ ਕਿ ਮੋਟਰਸਾਈਕਲ ਸਵਾਰ ਬਲਵੀਰ ਸਿੰਘ ਤੇ ਪ੍ਰਿਆ ਦੇਵੀ ਚੱਕੀ ਤੋਂ ਪਿੰਡ ਮੱਟੀ-ਕੋਟ ਨੂੰ ਜਾ ਰਹੇ ਸਨ। ਜਿਉਂ ਹੀ ਉਹ ਪਿੰਡ ਬੁੰਗਲ ਕੋਲ ਪਹੁੰਚੇ ਤਾਂ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
Advertisement
Advertisement