ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ
ਕਾਰਗਿਲ ਵਿਜੈ ਦਿਵਸ ਦੀ 26ਵੀਂ ਵਰ੍ਹੇਗੰਡ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਜੰਗ ਵਿੱਚ ਸ਼ਹੀਦ ਹੋਏ ਅਜਨਾਲਾ ਹਲਕੇ ਦੇ ਤਿੰਨ ਜਵਾਨਾਂ ਦੇ ਨਾਵਾਂ ’ਤੇ ਉਨ੍ਹਾਂ ਦੀਆਂ ਰਿਹਾਇਸ਼ੀ ਗਲੀਆਂ ਦੇ ਨਾਮ ਰੱਖੇ ਜਾਣਗੇ। ਇਨ੍ਹਾਂ ਵਿਚ ਸ਼ਹੀਦ ਪ੍ਰਵੀਨ ਕੁਮਾਰ...
Advertisement
ਕਾਰਗਿਲ ਵਿਜੈ ਦਿਵਸ ਦੀ 26ਵੀਂ ਵਰ੍ਹੇਗੰਡ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਜੰਗ ਵਿੱਚ ਸ਼ਹੀਦ ਹੋਏ ਅਜਨਾਲਾ ਹਲਕੇ ਦੇ ਤਿੰਨ ਜਵਾਨਾਂ ਦੇ ਨਾਵਾਂ ’ਤੇ ਉਨ੍ਹਾਂ ਦੀਆਂ ਰਿਹਾਇਸ਼ੀ ਗਲੀਆਂ ਦੇ ਨਾਮ ਰੱਖੇ ਜਾਣਗੇ। ਇਨ੍ਹਾਂ ਵਿਚ ਸ਼ਹੀਦ ਪ੍ਰਵੀਨ ਕੁਮਾਰ ਅਜਨਾਲਾ, ਸ਼ਹੀਦ ਪਲਵਿੰਦਰ ਸਿੰਘ ਪਿੰਡ ਸੂਰੇਪੁਰ ਅਤੇ ਸ਼ਹੀਦ ਸੂਬੇਦਾਰ ਤਰਲੋਕ ਸਿੰਘ ਰਾਣੇਵਾਲੀ ਦੇ ਨਾਮ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਦਿਆਂ ਸੁਪਰਡੈਂਟ ਹਰਪਾਲ ਸਿੰਘ ਦਾ ਸਨਮਾਨ ਵੀ ਕੀਤਾ। ਇਸ ਮੌਕੇ ਐੱਸਡੀਐੱਮ ਅਜਨਾਲਾ ਰਵਿੰਦਰ ਸਿੰਘ ਹਾਜ਼ਰ ਸਨ।
Advertisement
Advertisement