ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਤਰਨ ਤਾਰਨ: ਸਥਾਨਕ ਮਾਝਾ ਪਬਲਿਕ ਸਕੂਲ ਵਿੱਚ ਅੱਜ ਸਹੋਦਿਆ ਸਕੂਲ ਕੰਪਲੈਕਸ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ 137 ਹੋਣਹਾਰ ਵਿਦਿਆਰਥੀਆਂ ਨੂੰ ‘ਜੈੱਮਸ ਆਫ ਸਹੋਦਿਆ ਐਵਾਰਡ 2024‘ ਨਾਲ ਸਨਮਾਨਿਤ ਕੀਤਾ ਗਿਆ| ਸਮਾਗਮ ਵਿੱਚ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ...
Advertisement
ਤਰਨ ਤਾਰਨ: ਸਥਾਨਕ ਮਾਝਾ ਪਬਲਿਕ ਸਕੂਲ ਵਿੱਚ ਅੱਜ ਸਹੋਦਿਆ ਸਕੂਲ ਕੰਪਲੈਕਸ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ 137 ਹੋਣਹਾਰ ਵਿਦਿਆਰਥੀਆਂ ਨੂੰ ‘ਜੈੱਮਸ ਆਫ ਸਹੋਦਿਆ ਐਵਾਰਡ 2024‘ ਨਾਲ ਸਨਮਾਨਿਤ ਕੀਤਾ ਗਿਆ| ਸਮਾਗਮ ਵਿੱਚ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਮਾਝਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਰਮਨ ਦੁਆ ਨੇ ਦੱਸਿਆ ਕਿ ਸਮਾਗਮ ਵਿੱਚ ਸਿੱਖਿਆ ਸ਼ਾਸਤਰੀ ਦੇ ਤੌਰ ’ਤੇ ਡਾ. ਅਨੀਤਾ ਭੱਲਾ, ਡਾ. ਧਰਮਵੀਰ ਸਿੰਘ, ਡਾ. ਵਿਨੋਦਦਿੱਤਾ ਸੰਖਿਆਨ, ਡਾ. ਕਮਲ ਚੰਦ, ਨਿਧੀ ਮਹਿਰਾ, ਉਪਾਸਨਾ ਮਹਿਰਾ, ਮਾਲਤੀ ਨਾਰੰਗ ਸਮੇਤ ਹੋਰਨਾਂ ਨੇ ਵੀ ਵਿਚਾਰ ਸਾਂਝੇ ਕੀਤੇ| ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਸੰਧਾਵਾਲੀਆ, ਰਾਜਬੀਰ ਸਿੰਘ ਗਿੱਲ, ਕਰਨ ਸਿੰਘ ਭੁੱਲਰ ਵੀ ਸਮਾਗਮ ਵਿੱਚ ਸ਼ਾਮਲ ਹੋਏ| -ਪੱਤਰ ਪ੍ਰੇਰਕ
Advertisement
Advertisement