ਹਿੰਦੂ ਜਥੇਬੰਦੀਆਂ ਦਾ ਕਲੇਸ਼; 16 ਖ਼ਿਲਾਫ਼ ਕੇਸ ਦਰਜ
ਹਿੰਦੂ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਸ਼ਹਿਰ ਦੇ ਮੰਦਰਾਂ ’ਤੇ ਕਬਜ਼ੇ ਨੂੰ ਲੈ ਕੇ ਬੀਤੇ ਸਾਲਾਂ ਤੋਂ ਚੱਲੀ ਆ ਰਹੀ ਖਿੱਚੋਤਾਣ ਸਬੰਧੀ ਮਹੀਨਾ ਪਹਿਲਾਂ ਹੋਈ ਲੜਾਈ ਸਬੰਧੀ ਸਿਟੀ ਦੀ ਪੁਲੀਸ ਨੇ ਇਕ ਧਿਰ ਦੇ 16 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੱਲ੍ਹ ਕੇਸ...
Advertisement
ਹਿੰਦੂ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਸ਼ਹਿਰ ਦੇ ਮੰਦਰਾਂ ’ਤੇ ਕਬਜ਼ੇ ਨੂੰ ਲੈ ਕੇ ਬੀਤੇ ਸਾਲਾਂ ਤੋਂ ਚੱਲੀ ਆ ਰਹੀ ਖਿੱਚੋਤਾਣ ਸਬੰਧੀ ਮਹੀਨਾ ਪਹਿਲਾਂ ਹੋਈ ਲੜਾਈ ਸਬੰਧੀ ਸਿਟੀ ਦੀ ਪੁਲੀਸ ਨੇ ਇਕ ਧਿਰ ਦੇ 16 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੱਲ੍ਹ ਕੇਸ ਦਰਜ ਕੀਤਾ ਹੈ| ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਕੇਸ ਵਿੱਚ ਸ਼ਾਮਲ ਮੁਲਜ਼ਮਾਂ ਵਿੱਚੋਂ ਦਿਨੇਸ਼ ਜੋਸ਼ੀ, ਅਮਨ ਅਰੋੜਾ, ਅਭਿਸ਼ੇਕ ਅਰੋੜਾ, ਕਾਰਤਿਕ ਚੋਪੜਾ, ਅਨਮੋਲ ਅਰੋੜਾ ਅਤੇ ਕੈਲਸ ਅਰੋੜਾ ਦੀ ਸ਼ਨਾਖਤ ਕਰ ਲਈ ਗਈ ਹੈ ਜਦਕਿ 10 ਹੋਰਨਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਥਿਆਰਬੰਦ ਹੋ ਕੇ ਦੀਪਕ ਸੂਦ ’ਤੇ 6 ਅਗਸਤ ਦੀ ਰਾਤ ਵੇਲੇ ਉਸ ਦੀ ਦੁਕਾਨ ’ਤੇ ਜਾ ਕੇ ਹਮਲਾ ਕੀਤਾ ਸੀ| ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ| ਥਾਣਾ ਦੇ ਏਐੱਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਫਰਾਰ ਚਲ ਰਹੇ ਹਨ|
Advertisement
Advertisement
Advertisement
×