ਦੋ ਭਰਾਵਾਂ ਕੋਲੋਂ ਹੈਰੋਇਨ ਬਰਾਮਦ
ਸ਼ਹਿਰ ’ਚ ਗਸ਼ਤ ਕਰਦਿਆਂ ਥਾਣਾ ਸਿਟੀ, ਤਰਨ ਤਾਰਨ ਦੀ ਪਾਰਟੀ ਨੇ ਦੋ ਭਰਾਵਾਂ ਨੂੰ 210 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਪਾਰਟੀ ਦੀ ਅਗਵਾਈ ਕਰਦੇ ਏਐੱਸਆਈ ਕਿਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਜਗਨਦੀਪ ਸਿੰਘ ਜਗਨ ਅਤੇ ਉਸਦੇ...
Advertisement
ਸ਼ਹਿਰ ’ਚ ਗਸ਼ਤ ਕਰਦਿਆਂ ਥਾਣਾ ਸਿਟੀ, ਤਰਨ ਤਾਰਨ ਦੀ ਪਾਰਟੀ ਨੇ ਦੋ ਭਰਾਵਾਂ ਨੂੰ 210 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਪਾਰਟੀ ਦੀ ਅਗਵਾਈ ਕਰਦੇ ਏਐੱਸਆਈ ਕਿਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਜਗਨਦੀਪ ਸਿੰਘ ਜਗਨ ਅਤੇ ਉਸਦੇ ਭਰਾ ਰਜਿੰਦਰ ਸਿੰਘ ਵਾਸੀ ਮੁਹੱਲਾ ਨਾਨਕਸਰ, ਤਰਨ ਤਾਰਨ ਵਜੋਂ ਕੀਤੀ ਗਈ ਹੈ| ਪੁਲੀਸ ਪਾਰਟੀ ਨੇ ਮੁਲਜ਼ਮਾਂ ਨੂੰ ਸ਼ਹਿਰ ਦੇ ਪੁਰਾਣੇ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ| ਇਸ ਸਬੰਧੀ ਐੱਨਡੀਪੀਐੱਸ ਐਕਟ ਦੀ ਦਫ਼ਾ 21- ਬੀ, 61 ਅਤੇ 85 ਅਧੀਨ ਕੇਸ ਦਰਜ ਕੀਤਾ ਗਿਆ ਹੈ|
Advertisement
Advertisement
×