ਸੁਜਾਨਪੁਰ ’ਚ ਡੇਂਗੂ ਪਾਜ਼ੇਟਿਵ ਕੇਸ ਆਉਣ ਨਾਲ ਸਿਹਤ ਵਿਭਾਗ ਚੌਕਸ
ਸੁਜਾਨਪੁਰ ਵਿੱਚ ਪਹਿਲਾ ਡੇਂਗੂ ਪਾਜ਼ੇਟਿਵ ਕੇਸ ਆਉਣ ’ਤੇ ਸਿਹਤ ਵਿਭਾਗ ਘਰੋਟਾ ਅਤੇ ਸਿਹਤ ਵਿਭਾਗ ਸੁਜਾਨਪੁਰ ਚੌਕਸ ਹੋ ਗਿਆ ਹੈ। ਵਿਭਾਗ ਦੀ ਟੀਮ ਨੇ ਸ਼ਾਹਪੁਰੀ ਗੇਟ ਸੁਜਾਨਪੁਰ ਮੁਹੱਲੇ ਦਾ ਸਰਵੇਖਣ ਕੀਤਾ ਅਤੇ ਮੱਛਰ ਭਜਾਉਣ ਵਾਲੀ ਦਵਾਈ ਦਾ ਸਪਰੇਅ ਵੀ ਕੀਤਾ ਗਿਆ ਤਾਂ ਜੋ ਡੇਂਗੂ ਫੈਲਣ ਦੇ ਖਤਰੇ ਨੂੰ ਰੋਕਿਆ ਜਾ ਸਕੇ। ਟੀਮ ਮੁਖੀ ਗੁਲਾਬ ਸਿੰਘ, ਸਤਨਾਮ ਸਿੰਘ, ਸਿਕੰਦਰ ਸਿੰਘ ਨੇ ਪੂਰੇ ਮੁਹੱਲੇ ਵਿੱਚ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਵਿੱਚ ਚੰਗੀ ਤਰ੍ਹਾਂ ਨਾਲ ਜਾਗਰੂਕ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਿਨਾਂ ਵਿੱਚ ਘਰਾਂ ਅੰਦਰ ਅਤੇ ਹੋਰ ਆਸ-ਪਾਸ ਪਾਣੀ ਜਮ੍ਹਾਂ ਰਹਿੰਦਾ ਹੈ। ਜਿਸ ਵਿੱਚ ਡੇਂਗੂ ਦਾ ਮੱਛਰ ਬਹੁਤ ਜਲਦੀ ਪਨਪਦਾ ਹੈ। ਇਸ ਲਈ ਆਪਣੇ ਘਰਾਂ ਵਿੱਚ ਕਿਸੇ ਵੀ ਜਗ੍ਹਾ ’ਤੇ ਇੱਕ ਹਫਤੇ ਤੋਂ ਜ਼ਿਆਦਾ ਸਾਫ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ। ਜਿਉਂ ਹਰ ਘਰ ਵਿੱਚ ਫ੍ਰਿਜ ਹੁੰਦਾ ਹੈ, ਫਰਿੱਜ ਦੇ ਪਿੱਛੇ ਇੱਕ ਬੈਟਰੀ ਵੀ ਹੁੰਦੀ ਹੈ। ਲੋਕਾਂ ਨੂੰ ਇਸ ਤੋਂ ਬਚਣ ਦੇ ਸਾਰੇ ਉਪਾਵਾਂ ਬਾਰੇ ਵਿੱਚ ਚੰਗੀ ਤਰ੍ਹਾਂ ਤੋਂ ਜਾਗਰੂਕ ਕੀਤਾ ਗਿਆ।