ਹਲਕਾ ਇੰਚਾਰਜ ਵੱਲੋਂ ਲਿੰਕ ਸੜਕਾਂ ਦੇ ਨੀਂਹ ਪੱਥਰ
ਇੱਥੇ ‘ਆਪ’ ਦੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਇੰਚਾਰਜ ਬਲਬੀਰ ਸਿੰਘ ਪੰਨੂ ਨੇ 95 ਲੱਖ ਦੀ ਲਾਗਤ ਨਾਲ ਬਣਨ ਵਾਲੀ ਸਾਢੇ ਚਾਰ ਕਿਲੋਮੀਟਰ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਉਨ੍ਹਾਂ ਪਿੰਡ ਦਾਬਾਂਵਾਲ ਤੋਂ ਚੋਰਾਂਵਾਲੀ ਤੱਕ 68 ਲੱਖ...
Advertisement
ਇੱਥੇ ‘ਆਪ’ ਦੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਇੰਚਾਰਜ ਬਲਬੀਰ ਸਿੰਘ ਪੰਨੂ ਨੇ 95 ਲੱਖ ਦੀ ਲਾਗਤ ਨਾਲ ਬਣਨ ਵਾਲੀ ਸਾਢੇ ਚਾਰ ਕਿਲੋਮੀਟਰ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਉਨ੍ਹਾਂ ਪਿੰਡ ਦਾਬਾਂਵਾਲ ਤੋਂ ਚੋਰਾਂਵਾਲੀ ਤੱਕ 68 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ। ਸ੍ਰੀ ਪਨੂੰ ਨੇ ਦੱਸਿਆ ਕਿ ਅੱਜ ਮੰੰਡੀ ਬੋਰਡ ਲਿੰਕ ਰੋਡ ਦਾ ਨਵੀਨੀਕਰਨ ਪਿੰਡ ਤਾਰਾਗੜ੍ਹ ਤੋਂ ਡੇਰਾ ਬਾਬਾ ਨਾਨਕ ਰੋਡ ਜੋ ਡਰੇਨ ਦੇ ਨਾਲ- ਨਾਲ ਪਿੰਡ ਧਰਮਕੋਟ ਬੱਗਾ ਵਾਇਆ ਬੱਚੋ ਕੇ ਥੇਹ, ਕੋਟ ਕਰਮ ਚੰਦ ਸਾਢੇ ਚਾਰ ਹੈ। ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਇਸ ਮੌਕੇ ਹਲਕਾ ਸੰਗਠਨ ਇੰਚਾਰਜ਼ ਗਗਨਦੀਪ ਪੰਨੂ, ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ, ਐਸਡੀਓ ਮੰਡੀ ਬੋਰਡ ਗੁਰਵਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਧਰਮਕੋਟ ਸਰਪੰਚ ਸ਼ੁਭਪ੍ਰੀਤ ਸਿੰਘ ਸਰਪੰਚ ਕੋਟ ਕਰਮ ਚੰਦ , ਬਲਾਕ ਪ੍ਰਧਾਨ ਰਘਬੀਰ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਹਾਜ਼ਰ ਸਨ।
Advertisement
Advertisement
Advertisement
×