DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਰਚਿਆ ਇਤਿਹਾਸ

ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 8 ਨਿਸ਼ਾਨੇਬਾਜ਼ਾਂ ਨੇ ਭਾਰਤ ਲਈ ਜਿੱਤੇ ਮੈਡਲ

  • fb
  • twitter
  • whatsapp
  • whatsapp
Advertisement

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਅੱਠ ਨਿਸ਼ਾਨੇਬਾਜ਼ਾਂ ਨੇ ਕਜ਼ਾਕਿਸਤਾਨ ’ਚ ਹੋ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ, ਜਿਸ ਵਿੱਚ 5 ਵਿਅਕਤੀਗਤ ਸੋਨ ਤਗਮੇ, 6 ਟੀਮ ਸੋਨ ਤਗਮੇ, 1 ਮਿਕਸਡ ਟੀਮ ਸੋਨ ਤਗਮਾ, 1 ਟੀਮ ਚਾਂਦੀ ਤਗਮਾ, 1 ਵਿਅਕਤੀਗਤ ਚਾਂਦੀ ਤਗਮਾ ਤੇ 1 ਕਾਂਸੀ ਤਗਮਾ ਸ਼ਾਮਲ ਹਨ।

ਜੇਤੂਆਂ ਵਿੱਚ ਨੀਰੂ, ਅਭਿਨਵਸ਼ੌਅ, ਅਦ੍ਰੀਅਨ ਕਰਮਾਕਰ ਅਤੇ ਸਿਫਤ ਕੌਰ ਸਮਰਾ ਨੇ ਟਰੈਪ ਸ਼ੂਟਿੰਗ, 10 ਮੀਟਰ ਰਾਈਫਲ, ਜੂਨੀਅਰ 50 ਮੀਟਰ 3ਪੀ ਰਾਈਫਲ ਅਤੇ 50 ਮੀਟਰ 3ਪੀ ਰਾਈਫਲ ਵਿੱਚ ਵਿਅਕਤੀਗਤ ਅਤੇ ਟੀਮ ਈਵੈਂਟਸ ਵਿੱਚ ਸੋਨ ਤਗਮੇ ਜਿੱਤੇ। ਐਸ਼ਵਰਿਆ ਪ੍ਰਤਾਪ ਤੋਮਰ ਨੇ 50 ਮੀਟਰ 3ਪੀ ਰਾਈਫਲ ਦੇ ਵਿਅਕਤੀਗਤ ਅਤੇ ਟੀਮ ਈਵੈਂਟਸ ਵਿੱਚ ਸੋਨੇ ਤੇ ਚਾਂਦੀ ਤਗਮੇ ਹਾਸਲ ਕੀਤੇ। ਹਰਮੇਹਰ ਸਿੰਘ ਲੱਲੀ ਨੇ ਮਿਕਸਡ ਟੀਮ, ਵਿਅਕਤੀਗਤ ਅਤੇ ਟੀਮ ਈਵੈਂਟਸ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਜਦਕਿ ਆਸ਼ੀ ਚੌਕਸੀ ਅਤੇ ਉਮੇਸ਼ ਚੌਧਰੀ ਨੇ 50 ਮੀਟਰ 3ਪੀ ਰਾਈਫਲ ਟੀਮ ਅਤੇ ਜੂਨੀਅਰ ਫਰੀ ਪਿਸਤੌਲ 50 ਮੀਟਰ ਈਵੈਂਟਸ ਵਿੱਚ ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ, ਅਦ੍ਰੀਅਨ ਕਰਮਾਕਰ ਨੇ ਜੂਨੀਅਰ 50 ਮੀਟਰ 3ਪੀ ਰਾਈਫਲ ਵਿਅਕਤੀਗਤ ਈਵੈਂਟ ਵਿੱਚ ਨਵਾਂ ਏਸ਼ੀਅਨ ਰਿਕਾਰਡ ਬਣਾਇਆ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨਿਸ਼ਾਨੇਬਾਜ਼ਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈਆਂ ਦਿੱਤੀਆਂ। ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਪਲਵਿੰਦਰ ਸਿੰਘ, ਰਜਿਸਟਰਾਰ, ਪ੍ਰੋ. (ਡਾ.) ਕੇ.ਐਸ. ਚਾਹਲ ਅਤੇ ਡੀਨ ਸਟੂਡੈਂਟਸ ਵੈੱਲਫੇਅਰ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੇਸ਼ ਦਾ ਮਾਣ ਵਧਾਉਣ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਪੋਰਟਸ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ ਨੇ ਨਿਸ਼ਾਨੇਬਾਜ਼ਾਂ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਦੀ ਸ਼ੂਟਿੰਗ ਕੋਚ ਸ੍ਰੀਮਤੀ ਰਾਜਵਿੰਦਰ ਕੌਰ ਨੇ ਵੀ ਖਿਡਾਰੀਆਂ ਦੀ ਅਨੁਸ਼ਾਸਿਤ ਅਤੇ ਸਮਰਪਿਤ ਪ੍ਰਦਰਸ਼ਨ ਲਈ ਵਧਾਈ ਦਿੱਤੀ।

Advertisement

Advertisement
Advertisement
×