ਸੇਵਾਮੁਕਤੀ ’ਤੇ ਗ੍ਰੰਥੀ ਸਿੰਘ ਦਾ ਸਨਮਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਾ ਮਹਿਲ ਜੰਡਿਆਲਾ ਨੇੜੇ ਚੇਤਨਪੁਰਾ ਵਿੱਚ ਰਿਸੀਵਰ ਚਰਨਜੀਤ ਸਿੰਘ, ਮੈਨੇਜਰ ਜਰਮਨਜੀਤ ਸਿੰਘ ਅਤੇ ਹਰਦਿਆਲ ਸਿੰਘ ਵੱਲੋਂ ਸੇਵਾਮੁਕਤ ਹੋਏ ਮੁੱਖ ਗ੍ਰੰਥੀ ਭਾਈ ਬਲਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਿਸੀਵਰ...
Advertisement
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਾ ਮਹਿਲ ਜੰਡਿਆਲਾ ਨੇੜੇ ਚੇਤਨਪੁਰਾ ਵਿੱਚ ਰਿਸੀਵਰ ਚਰਨਜੀਤ ਸਿੰਘ, ਮੈਨੇਜਰ ਜਰਮਨਜੀਤ ਸਿੰਘ ਅਤੇ ਹਰਦਿਆਲ ਸਿੰਘ ਵੱਲੋਂ ਸੇਵਾਮੁਕਤ ਹੋਏ ਮੁੱਖ ਗ੍ਰੰਥੀ ਭਾਈ ਬਲਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਿਸੀਵਰ ਚਰਨਜੀਤ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਬਹੁਤ ਹੀ ਸੁਚੱਜੇ ਅਤੇ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਗੁਰਦੁਆਰਾ ਸਾਹਿਬ ਨੂੰ ਦਿੱਤੀਆਂ ਹਨ ਤੇ ਉਨ੍ਹਾਂ ਆਪਣੀ ਡਿਊਟੀ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਈ ਹੈ। ਇਸ ਮੌਕੇ ਮੈਨੇਜਰ ਜਰਮਨਜੀਤ ਸਿੰਘ, ਹਰਦਿਆਲ ਸਿੰਘ, ਗ੍ਰੰਥੀ ਬੀਰ ਸਿੰਘ, ਗੁਰਦੁਆਰਾ ਇੰਸਪੈਕਟਰ ਸਰਬਜੀਤ ਸਿੰਘ ਸੋਈ, ਸੰਤੋਖ ਸਿੰਘ, ਸੁਖਚੈਨ ਸਿੰਘ, ਭਾਈ ਸਕੱਤਰ ਸਿੰਘ, ਸੁਖਵਿੰਦਰ ਸਿੰਘ, ਪ੍ਰਧਾਨ ਅਨਮੋਲ ਸਿੰਘ, ਹਰਜੀਤ ਸਿੰਘ, ਅਰਜਨ ਸਿੰਘ ਅਤੇ ਜਗਜੀਤ ਸਿੰਘ ਹਾਜ਼ਰ ਸਨ।
Advertisement