ਗੁੱਡਵਿਲ ਸਕੂਲ ਦੀਆਂ ਕਬੱਡੀ ਟੀਮਾਂ ਜੇਤੂ
ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਅਕੈਡਮੀ ਬਟਾਲਾ ਵਿਖੇ ਹੋਈਆਂ ਜ਼ੋਨਲ ਪੱਧਰੀ 76 ਵੀਆਂ ਸਕੂਲ ਖੇਡਾਂ ’ਚ ਅੰਡਰ-14 ਤੇ ਅੰਡਰ-17 ਸਾਲ ਵਰਗ ਸਰਕਲ ਸਟਾਈਲ ਕਬੱਡੀ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ ਹਨ। ਸਕੂਲ ਪਹੁੰਚਣ ’ਤੇ ਜੇਤੂ ਕਬੱਡੀ...
Advertisement
ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਅਕੈਡਮੀ ਬਟਾਲਾ ਵਿਖੇ ਹੋਈਆਂ ਜ਼ੋਨਲ ਪੱਧਰੀ 76 ਵੀਆਂ ਸਕੂਲ ਖੇਡਾਂ ’ਚ ਅੰਡਰ-14 ਤੇ ਅੰਡਰ-17 ਸਾਲ ਵਰਗ ਸਰਕਲ ਸਟਾਈਲ ਕਬੱਡੀ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ ਹਨ। ਸਕੂਲ ਪਹੁੰਚਣ ’ਤੇ ਜੇਤੂ ਕਬੱਡੀ ਟੀਮਾਂ ਦਾ ਡਾਇਰੈਕਟਰ ਪ੍ਰਿੰਸੀਪਲ ਜਸਬਿੰਦਰ ਕੌਰ, ਪ੍ਰਿੰਸੀਪਲ ਅਮਨਦੀਪ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਚੇਅਰਮੈਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਜੇਤੂ ਦੋਵੇਂ ਵਰਗ ਦੀਆਂ ਟੀਮਾਂ ਵਿੱਚੋਂ 7-7 ਖਿਡਾਰੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਖੇਡਾਂ ਲਈ ਵੀ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨੇ ਸਪੈਸ਼ਲ ਕਬੱਡੀ ਕੋਚ ਸਤਿੰਦਰਜੀਤ ਸਿੰਘ ਤੇ ਸਕੂਲ ਦੇ ਕੋਚ ਸੰਦੀਪ ਸਿੰਘ ਦੇ ਸ਼ਲਾਘਾ ਵੀ ਕੀਤੀ।
Advertisement
Advertisement
×