ਗੋਹਲਵੜ ਦਾ ਕੰਵਰਵੀਰ ਪਾਇਲਟ ਬਣਿਆ
ਤਰਨ ਤਾਰਨ: ਇਲਾਕੇ ਦੇ ਗੋਹਲਵੜ ਪਿੰਡ ਦਾ ਕੰਵਰਨੂਰ ਸਿੰਘ ਖਹਿਰਾ ਇੰਡੀਅਨ ਨੇਵੀ ਵਿੱਚ ਕਮਿਸ਼ਨਡ ਫਲਾਇੰਗ ਅਫ਼ਸਰ ਬਣ ਕੇ ਤਰਨ ਤਾਰਨ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ| ਉਹ ਚਾਰ ਸਾਲ ਪਹਿਲਾਂ ਐੱਨਡੀਏ ਕਰ ਕੇ ਇੰਡੀਅਨ ਨੇਵੀ ਵਿੱਚ ਸ਼ਾਮਲ ਹੋਇਆ ਸੀ। ਕੰਵਰਨੂਰ...
Advertisement
ਤਰਨ ਤਾਰਨ: ਇਲਾਕੇ ਦੇ ਗੋਹਲਵੜ ਪਿੰਡ ਦਾ ਕੰਵਰਨੂਰ ਸਿੰਘ ਖਹਿਰਾ ਇੰਡੀਅਨ ਨੇਵੀ ਵਿੱਚ ਕਮਿਸ਼ਨਡ ਫਲਾਇੰਗ ਅਫ਼ਸਰ ਬਣ ਕੇ ਤਰਨ ਤਾਰਨ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ| ਉਹ ਚਾਰ ਸਾਲ ਪਹਿਲਾਂ ਐੱਨਡੀਏ ਕਰ ਕੇ ਇੰਡੀਅਨ ਨੇਵੀ ਵਿੱਚ ਸ਼ਾਮਲ ਹੋਇਆ ਸੀ। ਕੰਵਰਨੂਰ ਸਿੰਘ ਦੇ ਪਿਤਾ ਦਵਿੰਦਰ ਸਿੰਘ ਖਹਿਰਾ ਅਤੇ ਮਾਤਾ ਰਸ਼ਪਾਲ ਕੌਰ ਕਿੱਤੇ ਵਜੋਂ ਅਧਿਆਪਕ ਹਨ ਅਤੇ ਉਨ੍ਹਾਂ ਕੰਵਰਨੂਰ ਸਿੰਘ ਦੀ ਮੁੱਢਲੀ ਸਿੱਖਿਆ ਵੱਲ ਉਚੇਚਾ ਧਿਆਨ ਦਿੱਤਾ, ਜਿਸ ਕਰਕੇ ਉਹ ਅੱਜ ਇਸ ਮੁਕਾਮ ’ਤੇ ਪਹੁੰਚ ਸਕਿਆ ਹੈ। ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕੰਵਰਨੂਰ ਸਿੰਘ ਭਾਰਤੀ ਨੇਵੀ ਵਿੱਚ ਫਾਈਟਰ ਪਾਇਲਟ ਬਣਿਆ ਹੈ। -ਪੱਤਰ ਪ੍ਰੇਰਕ
Advertisement
×