ਜ਼ਹਿਰੀਲੀ ਚੀਜ਼ ਦੇਣ ਕਾਰਨ ਲੜਕੀ ਦੀ ਮੌਤ
ਤਰਨ ਤਾਰਨ ਸ਼ਹਿਰ ਦੇ ਨੇੜੇ ਦੇ ਪਿੰਡ ਜੋਧਪੁਰ ਦੀ ਇੱਕ ਲੜਕੀ ਦੀ ਜ਼ਹਿਰੀਲੀ ਵਸਤੂ ਦੇਣ ਨਾਲ ਮੌਤ ਹੋ ਗਈ| ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਖੋਜਕੀਪੁਰ ਦੇ ਵਾਸੀ ਮਾਂ-ਪੁੱਤਰ ਖਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਖੋਜਕੀਪੁਰ ਦੇ...
ਤਰਨ ਤਾਰਨ ਸ਼ਹਿਰ ਦੇ ਨੇੜੇ ਦੇ ਪਿੰਡ ਜੋਧਪੁਰ ਦੀ ਇੱਕ ਲੜਕੀ ਦੀ ਜ਼ਹਿਰੀਲੀ ਵਸਤੂ ਦੇਣ ਨਾਲ ਮੌਤ ਹੋ ਗਈ| ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਖੋਜਕੀਪੁਰ ਦੇ ਵਾਸੀ ਮਾਂ-ਪੁੱਤਰ ਖਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚ ਖੋਜਕੀਪੁਰ ਦੇ ਵਾਸੀ ਜਰਮਨਜੀਤ ਸਿੰਘ ਅਤੇ ਉਸ ਦੀ ਮਾਤਾ ਭੋਲੀ ਕੌਰ ਸ਼ਾਮਲ ਹਨ| ਮ੍ਰਿਤਕਾ ਦੀ ਸ਼ਨਾਖਤ ਗੁਰਪ੍ਰੀਤ ਕੌਰ (18) ਵਜੋਂ ਹੋਈ ਹੈ| ਦਲਬੀਰ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਮੁਲਜ਼ਮ ਜਰਮਨਜੀਤ ਸਿੰਘ ਨਾਲ ਸਬੰਧ ਸਨ ਤੇ ਉਹ ਲੜਕੀ ’ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ ਪਰ ਦੋਵਾਂ ਧਿਰਾਂ ਦੀ ਜਾਤ-ਬਰਾਦਰੀ ਵੱਖ-ਵੱਖ ਹੋਣ ਕਾਰਨ ਰੁਕਾਵਟ ਆ ਰਹੀ ਸੀ| ਮੁਲਜ਼ਮ ਅਨੁਸੂਚਿਤ ਜਾਤੀ ਦਾ ਸੀ ਤੇ ਲੜਕੀ ਜੱਟ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਲੜਕੀ ਉਸ ਨਾਲ ਵਿਆਹ ਲਈ ਰਜ਼ਾਮੰਦ ਨਹੀਂ ਸੀ ਹੋ ਰਹੀ| ਇਸ ਤੋਂ ਗੁੱਸੇ ਵਿੱਚ ਆ ਕੇ ਮੁਲਜ਼ਮਾਂ ਨੇ ਲੜਕੀ ਨੂੰ ਲੰਘੇ ਦਿਨ ਕੋਈ ਜ਼ਹਿਰੀਲੀ ਵਸਤੂ ਦੇ ਦਿੱਤੀ| ਪਰਿਵਾਰ ਨੇ ਲੜਕੀ ਨੂੰ ਇਥੋਂ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਜਿਥੇ ਉਸ ਦੀ ਮੌਤ ਹੋ ਗਈ| ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਬੀ ਐੱਨ ਐੱਸ ਦੀ ਦਫ਼ਾ 103, 61 (2) ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।

