ਰਿਮਾਂਡ ਖ਼ਤਮ ਹੋਣ ਤੋਂ ਬਾਅਦ ਗੈਂਗਸਟਰ ਸੁੱਖ ਭਿਖਾਰੀਵਾਲ ਕੁਰੂਕਸ਼ੇਤਰ ਜੇਲ੍ਹ ਵਾਪਸ
ਗੈਂਗਸਟਰ ਸੁੱਖ ਭਿਖਾਰੀਵਾਲ ਦਾ 5 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਕੁਰੂਕਸ਼ੇਤਰ ਜੇਲ ਵਾਪਸ ਭੇਜ ਦਿੱਤਾ ਗਿਆ ਹੈ । ਭਿਖਾਰੀਵਾਲ ਨੂੰ ਦੀਨਾ ਨਗਰ ਦੇ ਇੱਕ ਡਾਕਟਰ ਕੋਲੋਂ ਦੋ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਇੱਕ ਪੁਰਾਣੇ...
Advertisement
ਗੈਂਗਸਟਰ ਸੁੱਖ ਭਿਖਾਰੀਵਾਲ ਦਾ 5 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਕੁਰੂਕਸ਼ੇਤਰ ਜੇਲ ਵਾਪਸ ਭੇਜ ਦਿੱਤਾ ਗਿਆ ਹੈ । ਭਿਖਾਰੀਵਾਲ ਨੂੰ ਦੀਨਾ ਨਗਰ ਦੇ ਇੱਕ ਡਾਕਟਰ ਕੋਲੋਂ ਦੋ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਇੱਕ ਪੁਰਾਣੇ ਮਾਮਲੇ ਵਿੱਚ ਪੁੱਛਗਿੱਛ ਦੇ ਲਈ ਪ੍ਰੋਡਕਸ਼ਨ ਵਰੰਟ ਤੇ ਪੁਲੀਸ ਨੇ ਗੁਰਦਾਸਪੁਰ ਲਿਆਂਦਾ ਗਿਆ ਸੀ।
ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਸ਼ਨੀਵਾਰ ਨੂੰ ਪੰਜ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਸੀ । ਅੱਜ ਬੁੱਧਵਾਰ ਉਹ ਰਿਮਾਂਡ ਖਤਮ ਹੋਣ ਤੇ ਦੁਬਾਰਾ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਵੱਲੋਂ ਉਸਨੂੰ ਕੁਰੂਕਸ਼ੇਤਰ ਜੇਲ੍ਹ ਵਾਪਸ ਭੇਜ ਦਿੱਤਾ ਗਿਆ ਹੈ ।
Advertisement
Advertisement
Advertisement
×

