ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਚਾਰ ਲੱਖ ਠੱਗੇ
ਇਲਾਕੇ ਦੇ ਪਿੰਡ ਝਾਮਕੇ ਖੁਰਦ ਦੇ 60 ਸਾਲਾ ਬਲਵਿੰਦਰ ਸਿੰਘ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਸਾ ਦੇ ਕੇ ਠੱਗੀ ਮਾਰਨ ਵਾਲੇ ਦੋ ਜਣਿਆਂ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਪੁਲੀਸ ਅਨੁਸਾਰ ਮੁਲਜ਼ਮਾਂ ਵਿੱਚ ਲੁਧਿਆਣਾ...
Advertisement
ਇਲਾਕੇ ਦੇ ਪਿੰਡ ਝਾਮਕੇ ਖੁਰਦ ਦੇ 60 ਸਾਲਾ ਬਲਵਿੰਦਰ ਸਿੰਘ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਸਾ ਦੇ ਕੇ ਠੱਗੀ ਮਾਰਨ ਵਾਲੇ ਦੋ ਜਣਿਆਂ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਪੁਲੀਸ ਅਨੁਸਾਰ ਮੁਲਜ਼ਮਾਂ ਵਿੱਚ ਲੁਧਿਆਣਾ ਦੀ ਜੋਧੇਵਾਲ ਬਸਤੀ ਦਾ ਵਿਜੇ ਕੁਮਾਰ ਅਤੇ ਪੰਚਸ਼ੀਲ ਕਲੋਨੀ ਵਾਸੀ ਗੌਰਵ ਕੁਮਾਰ ਦਾ ਨਾਮ ਸ਼ਾਮਲ ਹਨ| ਮੁਲਜ਼ਮਾਂ ਨੇ ਤਿੰਨ ਸਾਲ ਪਹਿਲਾਂ ਬਲਵਿੰਦਰ ਸਿੰਘ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ ਇਹ ਰਕਮ ਲਈ ਸੀ ਪਰ ਉਹ ਅੱਜ ਤੱਕ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜ ਸਕੇ ਅਤੇ ਨਾ ਹੀ ਪੈਸੇ ਵਾਪਸ ਕਰਨ ਲਈ ਸਹਿਮਤ ਹੋ ਰਹੇ ਸਨ| ਮਾਮਲੇ ਦੀ ਮੁੱਢਲੀ ਪੜਤਾਲ ਐੱਸਪੀ ਰਿਪੁਤਾਪਨ ਸਿੰਘ ਵੱਲੋਂ ਕਰਨ ’ਤੇ ਮੁਲਜ਼ਮਾਂ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਚਾਰਾਜੋਈ ਸ਼ੁਰੂ ਕੀਤੀ ਹੈ|
Advertisement
Advertisement
×