ਸ਼ਰਾਬ ਦੇ ਧੰਦੇ ’ਚ ਸ਼ਾਮਲ ਚਾਰ ਮੁਲਜ਼ਮ ਗ੍ਰਿਫ਼ਤਾਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਲੰਘੀ ਸ਼ਾਮ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਚੋਹਲਾ ਸਾਹਿਬ ਦੀ ਪੁਲੀਸ ਤੇ ਆਬਕਾਰੀ ਵਿਭਾਗ ਦੀ ਟੀਮ ਨੇ ਰਾਣੀਵਲਾਹ ਵਾਸੀ ਰਾਜਨ ਸਿੰਘ...
Advertisement
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਲੰਘੀ ਸ਼ਾਮ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਚੋਹਲਾ ਸਾਹਿਬ ਦੀ ਪੁਲੀਸ ਤੇ ਆਬਕਾਰੀ ਵਿਭਾਗ ਦੀ ਟੀਮ ਨੇ ਰਾਣੀਵਲਾਹ ਵਾਸੀ ਰਾਜਨ ਸਿੰਘ ਰਾਜਾ ਦੇ ਘਰੋਂ ਭੱਠੀ, 15 ਲੀਟਰ ਲਾਹਣ ਤੇ 750 ਐਮਐਲ ਸ਼ਰਾਬ ਬਰਾਮਦ ਕੀਤੀ| ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਰਾਹਲ ਵਾਸੀ ਕੁਲਵਿੰਦਰ ਸਿੰਘ ਦੇ ਘਰੋਂ ਭੱਠੀ ਲਾਉਣ ਦਾ ਸਮਾਨ ਤੇ 30 ਲੀਟਰ ਲਾਹਣ, ਥਾਣਾ ਵੈਰੋਵਾਲ ਦੀ ਪੁਲੀਸ ਨੇ ਸਰਲੀ ਖੁਰਦ ਵਾਸੀ ਭੁਪਿੰਦਰ ਸਿੰਘ ਨੇ ਘਰੋਂ 6750 ਸ਼ਰਾਬ ਜਦਕਿ ਖਾਲੜਾ ਪੁਲੀਸ ਨੇ ਨਾਰਲੀ ਦੇ ਵਾਸੀ ਸੋਨਾ ਸਿੰਘ ਦੇ ਘਰੋਂ 5250 ਐੱਮਐੱਲ ਸ਼ਰਾਬ ਬਰਾਮਦ ਕੀਤੀ|
Advertisement
Advertisement
×