ਕੰਪਿਊਟਰ ਟਰੇਡ ਐਸੋਸੀਏਸ਼ਨ ਦਾ ਗਠਨ
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 19 ਜੂਨ
ਇੱਥੋਂ ਦੇ ਇੱਕ ਨਿੱਜੀ ਹੋਟਲ ਵਿੱਚ ਗੁਰਦਾਸਪੁਰ ਕੰਪਿਊਟਰ ਟਰੇਡ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਇਹ ਐਸੋਸੀਏਸ਼ਨ ਪੰਜਾਬ ਐਂਡ ਚੰਡੀਗੜ੍ਹ ਐਸੋਸੀਏਸ਼ਨ ਆਫ਼ ਕੰਪਿਊਟਰ ਟਰੇਡਜ਼ ਦੇ ਮੈਂਬਰਾਂ ਸੰਜੇ ਨੰਦਾ ਅਤੇ ਪ੍ਰੇਮ ਸੈਣੀ ਦੀ ਅਗਵਾਈ ਹੇਠ ਬਣਾਈ ਗਈ। ਇਸ ਮੌਕੇ ਕਈ ਕੰਪਿਊਟਰ ਕਾਰੋਬਾਰੀ ਮੌਜੂਦ ਸਨ। ਇਸ ਦੌਰਾਨ ਨਵੇਂ ਪੱਧਰ ’ਤੇ ਕੰਪਿਊਟਰ ਕਾਰੋਬਾਰ ਨੂੰ ਆਪਸੀ ਸਹਿਯੋਗ ਅਤੇ ਭਵਿੱਖ ਵਿੱਚ ਕਾਰਗਰ ਰਣਨੀਤੀਆਂ ਬਣਾਉਣ ਉੱਤੇ ਚਰਚਾ ਹੋਈ। ਸੰਜੇ ਨੰਦਾ ਤੇ ਪ੍ਰੇਮ ਸੈਣੀ ਨੇ ਦੱਸਿਆ ਕਿ ਇਹ ਐਸੋਸੀਏਸ਼ਨ ਵਪਾਰੀਆਂ ਦੀਆਂ ਆਵਾਜ਼ਾਂ ਨੂੰ ਉੱਚ ਪੱਧਰ ’ਤੇ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਨਵੇਂ ਮਾਪਦੰਡ ਸੈੱਟ ਕਰਨ ਵੱਲ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕੰਪਿਊਟਰ ਅਤੇ ਆਈ.ਟੀ. ਖੇਤਰ ਨਾਲ ਜੁੜੇ ਹੋਰ ਵਪਾਰੀ ਵੀ ਇਸ ਐਸੋਸੀਏਸ਼ਨ ਨਾਲ ਜੁੜ ਕੇ ਲਾਭ ਉਠਾ ਸਕਣਗੇ। ਇਸ ਮੌਕੇ ਸੰਜੇ ਨੰਦਾ, ਰਾਜੇਸ਼ ਬਜਾਜ, ਮਨਮੀਤ ਸਿੰਘ ਅਤੇ ਗੁਰਦਾਸਪੁਰ ਕੰਪਿਊਟਰ ਟਰੇਡ ਐਸੋਸੀਏਸ਼ਨ ਦੀ ਟੀਮ ਮਾਨਵ ਮਹਾਜਨ, ਅਭੈ ਮਹਾਜਨ, ਰਿਸ਼ੀ ਕਾਲੀਆ, ਸੰਜੀਵ ਨੰਦਨ, ਰਿਸੂ ਮਹਾਜਨ, ਰਿਸ਼ਵ ਸ਼ਰਮਾ ਤੇ ਵਿਕਾਸ ਗੁਪਤਾ ਆਦਿ ਹਾਜ਼ਰ ਸਨ।