DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹਾਂ ਦੇ ਝੰਬੇ ਲੋਕ ਸਰਕਾਰੀ ਮੁਆਵਜ਼ੇ ਦੀ ਆਸ ’ਚ

ਅਜੇ ਵੀ ਕਿਰਾਏ ਦੇ ਮਕਾਨਾਂ ਵਿੱਚ ਦਿਨ ਕਟੀ ਕਰਨ ਲਈ ਮਜਬੂਰ

  • fb
  • twitter
  • whatsapp
  • whatsapp
featured-img featured-img
ਮੋਹਨ ਲਾਲ ਤੇ ਸੁਖਵਿੰਦਰ ਕੌਰ ਢਹਿ ਗਏ ਮਕਾਨ ਦੇ ਮਲਬੇ ਵਿੱਚੋਂ ‘ਜ਼ਿੰਦਗੀ’ ਲੱਭਦੇ ਹੋਏ।
Advertisement
ਰਾਵੀ ਦਰਿਆ ’ਚ ਆਏ ਹੜ੍ਹ ਦੇ ਜ਼ਖਮ ਅਜੇ ਵੀ ਅੱਲ੍ਹੇ ਹਨ ਅਤੇ ਸਰਹੱਦੀ ਖੇਤਰ ਦੇ ਕੋਹਲੀਆਂ ਵਿੱਚ ਪ੍ਰਭਾਵਿਤ ਪਰਿਵਾਰ ਢੇਰੀ ਹੋ ਗਏ ਮਕਾਨਾਂ ਦੇ ਮਲਬੇ ਵਿੱਚੋਂ ਜ਼ਿੰਦਗੀ ਲੱਭ ਰਹੇ ਹਨ। ਤਿੰਨ ਮਹੀਨੇ ਹੋ ਜਾਣ ’ਤੇ ਵੀ ਅਜੇ ਤੱਕ ਨਾ ਤਾਂ ਸਰਕਾਰੀ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਮਕਾਨ ਬਣਾਉਣ ਲਈ ਕੋਈ ਜ਼ਮੀਨ।

ਮੋਹਨ ਲਾਲ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ 25 ਅਗਸਤ ਨੂੰ ਤੜਕੇ 4 ਵਜੇ ਦਾ ਉਹ ਤਬਾਹੀ ਵਾਲਾ ਮੰਜ਼ਰ ਉਨ੍ਹਾਂ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਤੋੜ ਕੇ ਸ਼ੂਕਾਂ ਮਾਰਦਾ ਹੋਇਆ ਇੰਨੀ ਭਾਰੀ ਮਾਤਰਾ ਵਿੱਚ ਆਇਆ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਚੁੱਕਣ ਦਾ ਸਮਾਂ ਵੀ ਨਾ ਮਿਲ ਸਕਿਆ ਅਤੇ ਉਹ ਆਪਣੀਆਂ ਜਾਨਾਂ ਹੀ ਬਚਾ ਸਕੇ।

Advertisement

ਮੋਹਨ ਲਾਲ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਨ੍ਹਾਂ ਦੋਵਾਂ ਭਰਾਵਾਂ ਨੇ 10 ਸਾਲ ਪਹਿਲਾਂ ਆਪਣੇ ਦੋਨੋਂ ਮਕਾਨ ਬਣਾਏ ਸਨ ਜਿਸ ਵਿੱਚ ਛੇ ਕਮਰੇ, ਬਾਥਰੂਮ ਤੇ ਰਸੋਈਆਂ ਵਗੈਰਾ ਸਨ। ਇਸ ਦੇ ਇਲਾਵਾ ਉਨ੍ਹਾਂ ਨੇ ਗਾਂ ਵੀ ਰੱਖੀ ਹੋਈ ਸੀ ਅਤੇ ਉਸ ਦਾ ਸ਼ੈੱਡ ਵੀ ਪਾਇਆ ਹੋਇਆ ਸੀ। ਹੁਣ ਉਹ ਦੋਵੇਂ ਪਤੀ ਪਤਨੀ ਤੇ ਬੱਚੇ ਕੋਹਲੀਆਂ ਅੱਡੇ ਵਿੱਚ ਕਿਰਾਏ ਦੀ ਦੁਕਾਨ ’ਤੇ ਰਹਿ ਰਹੇ ਹਨ ਜਦ ਕਿ ਉਸ ਦਾ ਦੂਸਰਾ ਭਰਾ ਫਤਿਹਪੁਰ ਵਿਖੇ ਆਪਣੀ ਭੈਣ ਕੋਲ ਪਰਿਵਾਰ ਸਮੇਤ ਰਹਿ ਰਿਹਾ ਹੈ। ਉਨ੍ਹਾਂ ਦਾ ਸਾਰਾ ਸਾਮਾਨ ਦਰਿਆ ਵਿੱਚ ਰੁੜ੍ਹ ਜਾਣ ਬਾਅਦ ਉਹ ਇੱਕ-ਇਕ ਕੰਬਲ ਵਿੱਚ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਦੀ ਦਾ ਮੌਸਮ ਆ ਗਿਆ ਹੈ, ਇੱਥੋਂ ਤੱਕ ਕਿ ਉਨ੍ਹਾਂ ਕੋਲ ਰਜਾਈ ਵੀ ਨਹੀਂ ਹੈ। ਉਸ ਦੇ ਬੇਟੇ ਦੀ ਸ਼ਾਦੀ ਇਸ ਮਹੀਨੇ 10 ਤਰੀਕ ਨੂੰ ਤੈਅ ਕੀਤੀ ਗਈ ਸੀ ਜੋ ਮੁਲਤਵੀ ਕਰਨੀ ਪਈ।

Advertisement

ਇਹੀ ਦਾਸਤਾਂ ਧਰਮਪਾਲ ਦੀ ਹੈ ਜੋ ਹੈਂਡ ਪੰਪ ਲਗਾਉਣ ਦਾ ਕੰਮ ਕਰਦਾ ਸੀ, ਜਿਸ ਦਾ ਸਾਰਾ ਸਾਮਾਨ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ ਅਤੇ ਉਸ ਨੇ ਕਥਲੌਰ ਲਾਗੇ ਛਾਉੜੀਆਂ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣਾ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਉੱਥੇ 30-40 ਗੁੱਜਰਾਂ ਦੇ ਡੇਰੇ ਅਤੇ 25 ਦੇ ਕਰੀਬ ਦੁਕਾਨਾਂ ਰੁੜ੍ਹ ਗਈਆਂ। ਪਠਾਨਕੋਟ ਦੇ ਐੱਸ ਡੀ ਐੱਮ ਰਕੇਸ਼ ਕੁਮਾਰ ਮੀਨਾ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਹਜ਼ਾਰ ਦੇ ਕਰੀਬ ਮਕਾਨ ਪ੍ਰਭਾਵਿਤ ਹੋਏ ਹਨ। ਸਰਕਾਰ ਦੇ ਫੈਸਲੇ ਅਨੁਸਾਰ ਤਬਾਹ ਹੋ ਚੁੱਕੇ ਘਰਾਂ ਨੂੰ ਇੱਕ ਲੱਖ 40 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਤਰੇੜਾਂ ਵਾਲੇ ਮਕਾਨਾਂ ਦਾ 40,000 ਰੁਪਏ ਮੁਆਵਜ਼ਾ ਜਲਦੀ ਦਿੱਤਾ ਜਾਵੇਗਾ।

Advertisement
×