ਬਾਬਾ ਬੰਦਾ ਸਿੰਘ ਬਹਾਦਰ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ
ਸੁੱਚਾ ਸਿੰਘ ਪਸਨਾਵਾਲ ਧਾਰੀਵਾਲ, 15 ਜੂਨ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਫੈਂਸਿੰਗ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰ ਕੇ ਸੂਬਾ ਪੱਧਰੀ ਮੁਕਾਬਲਿਆਂ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ। ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ...
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 15 ਜੂਨ
ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਫੈਂਸਿੰਗ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰ ਕੇ ਸੂਬਾ ਪੱਧਰੀ ਮੁਕਾਬਲਿਆਂ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ। ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਪਰਮਿੰਦਰ ਕੌਰ ਚਾਹਲ ਅਤੇ ਪ੍ਰਿੰਸੀਪਲ ਕਿਰਨ ਕੇਸਰ ਨੇ ਦੱਸਿਆ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚੋਂ ਜੇਤੂ ਵਿਦਿਆਰਥੀਆਂ ਹਰਗੁਣਦੀਪ ਸਿੰਘ ਪੁੱਤਰ ਹਰਪਾਲ ਸਿੰਘ ਪਿੰਡ ਮੂਲਿਆਵਾਲ, ਕਰਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਧਾਰੀਵਾਲ, ਗੁਰਪਨ ਸਿੰਘ ਪੁੱਤਰ ਵਿਪਨਪ੍ਰੀਤ ਸਿੰਘ ਪਿੰਡ ਮੂਲਿਆਂਵਾਲ, ਨਵਜੋਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਮੂਲਿਆਂਵਾਲ, ਜੰਨਤ ਪੁੱਤਰੀ ਰਾਜੇਸ਼ ਕੁਮਾਰ ਧਾਰੀਵਾਲ, ਰਣਵਿੰਦਰਜੀਤ ਕੌਰ ਪੁੱਤਰੀ ਹਰਭਜਨ ਸਿੰਘ ਧਾਰੀਵਾਲ, ਪ੍ਰਭਜੋਤ ਕੌਰ ਪੁੱਤਰੀ ਹਰਵਿੰਦਰ ਸਿੰਘ ਪਿੰਡ ਲਾਲੋਵਾਲ ਦੀ ਚੋਣ ਸੂਬਾ ਪੱਧਰੀ ਫੈਂਸਿੰਗ ਮੁਕਾਬਲਿਆਂ ਲਈ ਹੋਈ ਹੈ। ਇਹ ਵਿਦਿਆਰਥੀ ਸਕੂਲ ਦੇ ਕੋਚ ਬਲਜੀਤ ਕੌਰ ਦੀ ਨਿਗਰਾਨੀ ਹੇਠ ਸੂਬਾ ਪੱਧਰੀ ਫੈਂਸਿੰਗ ਮੁਕਾਬਲਿਆਂ ਵਿੱਚ ਭਾਗ ਲੈਣਗੇ। ਅਧਿਕਾਰੀਆਂ ਤੇ ਸਮੂਹ ਸਟਾਫ ਵੱਲੋਂ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ।

