ਯੂ ਕੇ ਆਧਾਰਤ ਤਸਕਰ ਦੇ ਪੰਜ ਸਾਥੀ ਕਾਬੂ
ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ ਦੌਰਾਨ ਯੂ.ਕੇ. ਆਧਾਰਤ ਤਸਕਰ ਨਾਲ ਸਬੰਧਤ ਪੰਜ ਸਾਥੀਆਂ ਨੂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਹਥਿਆਰ ਅਤੇ ਰੌਂਦਾਂ ਦੀ ਖੇਪ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ...
ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ ਦੌਰਾਨ ਯੂ.ਕੇ. ਆਧਾਰਤ ਤਸਕਰ ਨਾਲ ਸਬੰਧਤ ਪੰਜ ਸਾਥੀਆਂ ਨੂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਹਥਿਆਰ ਅਤੇ ਰੌਂਦਾਂ ਦੀ ਖੇਪ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬਬਲਦੀਪ ਸਿੰਘ ਉਰਫ਼ ਲਵ ਵਾਸੀ ਭਖਾ ਤਾਰਾ ਸਿੰਘ ਅਜਨਾਲਾ, ਗੁਰਪ੍ਰੀਤ ਸਿੰਘ ਵਾਸੀ ਭਲਾ ਕਲੋਨੀ, ਛੇਹਰਟਾ, ਕਰਨਬੀਰ ਸਿੰਘ ਉਰਫ ਪਿਸਤੌਲ ਵਾਸੀ ਅਜਨਾਲਾ, ਪ੍ਰਿੰਸ ਵਾਸੀ ਬਾਸਰਕੇ ਭੈਣੀ ਅਤੇ ਰੋਹਿਤ ਵਾਸੀ ਅਜਨਾਲਾ ਵਜੋਂ ਦੱਸੀ ਗਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ 9 ਐੱਮ ਐੱਮ ਪਿਸਤੌਲ, ਇੱਕ ਡਬਲ ਬੈਰਲ 12-ਬੋਰ ਰਾਈਫਲ, 12-ਬੋਰ ਦੇ 10 ਰੌਂਦ, 9 ਐੱਮ ਐੱਮ ਦੇ 7 ਰੌਂਦ ਬਰਾਮਦ ਕੀਤੇ ਹਨ। ਐੱਸ.ਪੀ. (ਡਿਟੈਕਟਿਵ) ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼-ਆਧਾਰਤ ਹੈਂਡਲਰ ਦੇ ਇਸ਼ਾਰਿਆਂ ’ਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਿੱਚ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਮਾਡਿਊਲ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਕਈ ਥਾਵਾਂ ’ਤੇ ਛਾਪੇ ਜਾਰੀ ਹਨ। ਪੁੱਛਗਿੱਛ ਦੌਰਾਨ ਸਪਲਾਈ ਚੇਨ, ਫਾਇਨੈਂਸ ਰੂਟ ਅਤੇ ਗਰੋਹ ਵੱਲੋਂ ਵਰਤੇ ਜਾਣ ਵਾਲੇ ਸੰਚਾਰ ਮਾਰਗਾਂ ਬਾਰੇ ਜਾਣਕਾਰੀ ਮਿਲੀ ਹੈ। ਥਾਣਾ ਅਜਨਾਲਾ ਵਿੱਚ ਕੇਸ ਦਰਜ ਕਰ ਕੇ ਜਾਂਚ ਜਾਰੀ ਹੈ।

