ਗਊਸ਼ਾਲਾ ਲਈ 40 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ
ਇੱਥੇ ਗੋਪਾਲ ਧਾਮ ਗਊਸ਼ਾਲਾ ਵਿੱਚ ਪ੍ਰਧਾਨ ਵਿਜੈ ਪਾਸੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਗਊਸ਼ਾਲਾ ਮਹਿਲਾ ਵਿੰਗ ਦੀ ਉਪ ਪ੍ਰਧਾਨ ਨਿਸ਼ਾ ਸੈਣੀ ਤੇ ਉਸ ਦੀ ਟੀਮ ਨੇ 40 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਗਊਸ਼ਾਲਾ ਲਈ ਭੇਟ...
Advertisement
ਇੱਥੇ ਗੋਪਾਲ ਧਾਮ ਗਊਸ਼ਾਲਾ ਵਿੱਚ ਪ੍ਰਧਾਨ ਵਿਜੈ ਪਾਸੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਗਊਸ਼ਾਲਾ ਮਹਿਲਾ ਵਿੰਗ ਦੀ ਉਪ ਪ੍ਰਧਾਨ ਨਿਸ਼ਾ ਸੈਣੀ ਤੇ ਉਸ ਦੀ ਟੀਮ ਨੇ 40 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਗਊਸ਼ਾਲਾ ਲਈ ਭੇਟ ਕੀਤੀ। ਇਸ ਮੌਕੇ ਡਾ. ਐੱਮ ਐੱਲ ਅੱਤਰੀ, ਪ੍ਰੇਮ ਗਰਗ, ਓਪੀ ਸ਼ਰਮਾ, ਰਾਜ ਚੰਚਲ, ਕੁੰਤੀ ਸੈਣੀ, ਰਿੰਕੂ ਸੈਣੀ, ਪ੍ਰੇਮ ਲਤਾ, ਨੀਲਮ, ਸ਼ੁਭ ਕਰਨ, ਸ਼ਵੇਤਾ ਸੈਣੀ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਵਿਜੇ ਪਾਸੀ ਡਾ. ਐਮਐਲ ਅੱਤਰੀ ਨੇ ਦੱਸਿਆ ਕਿ ਗੋਪਾਲ ਧਾਮ ਗਊਸ਼ਾਲਾ ਵਿੱਚ ਸ਼ਹਿਰ ਦੀਆਂ 350 ਤੋਂ ਵੱਧ ਗਊਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ।
Advertisement
Advertisement
×