DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਘੰਟੇ ਰੇਲਾਂ ਰੋਕਣ ਲਈ ਕਿਸਾਨ ਮਜ਼ਦੂਰਾਂ ਵੱਲੋਂ ਲੀਹਾਂ ’ਤੇ ਧਰਨਾ 

ਕਿਸਾਨ ਮਜਦੂਰ ਮੋਰਚਾ ਦੇ ਸੱਦੇ ਤੇ ਅੱਜ ਜਿਲ੍ਹੇ ਅੰਦਰ ਇਕ ਵਜੇ ਤੋਂ ਤਿੰਨ ਵਜੇ ਤੱਕ ਦੋ ਘੰਟੇ ਲਈ ਰੇਲਾਂ ਰੋਕੀਆਂ ਗਈਆਂ ਅਤੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ...

  • fb
  • twitter
  • whatsapp
  • whatsapp
Advertisement
ਕਿਸਾਨ ਮਜਦੂਰ ਮੋਰਚਾ ਦੇ ਸੱਦੇ ਤੇ ਅੱਜ ਜਿਲ੍ਹੇ ਅੰਦਰ ਇਕ ਵਜੇ ਤੋਂ ਤਿੰਨ ਵਜੇ ਤੱਕ ਦੋ ਘੰਟੇ ਲਈ ਰੇਲਾਂ ਰੋਕੀਆਂ ਗਈਆਂ ਅਤੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ-ਮਜਦੂਰਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਅੱਜ ਤੜਕਸਾਰ ਜਥੇਬੰਦੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ, ਹਰਜਿੰਦਰ ਸਿੰਘ ਸ਼ਕਰੀ, ਫਤਿਹ ਸਿੰਘ ਪਿੱਦੀ ਸਮੇਤ ਹੋਰਨਾਂ ਦੇ ਘਰਾਂ ’ਤੇ ਛਾਪਾਮਾਰੀ ਕੀਤੀ ਪਰ ਆਗੂ ਜਾਣਕਾਰੀ ਮਿਲਣ ਤੇ ਗੁਪਤ ਠਿਕਾਣਿਆਂ ਤੇ ਲੁਕ ਗਏ ਸਨ।
ਜਿਲ੍ਹੇ ਅੰਦਰ ਇਸ ਕਾਰਵਾਈ ਦੀ ਅਗਵਾਈ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਕੀਤੀ। ਕਿਸਾਨਾਂ ਮਜਦੂਰਾਂ ਨੇ ਅੰਮ੍ਰਿਤਸਰ–ਖੇਮਕਰਨ, ਤਰਨ ਤਾਰਨ –ਬਿਆਸ ਰੇਲਾਂ ਰੋਕਣ ਲਈ ਪਿੰਡ ਮਲਮੋਹਰੀ ਦੀ ਰੇਲ ਪਟੜੀ ਤੇ ਧਰਨੇ ਦਿੱਤੇ। ਧਰਨਾਕਾਰੀਆਂ ਨੂੰ ਸਤਨਾਮ ਸਿੰਘ ਮਾਨੋਚਾਹਲ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ  ਸ਼ਕਰੀ, ਫਤਿਹ ਸਿੰਘ ਪਿੱਦੀ, ਜਰਨੈਲ ਸਿੰਘ ਨੂਰਦੀ,  ਬਲਜੀਤ ਸਿੰਘ ਝਬਾਲ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਕੇਂਦਰ ਸਰਕਾਰ ਦੇ ਬਿਜਲੀ ਐਕਟ-2025 ਨੂੰ ਰੱਦ ਕੀਤੇ ਜਾਣ ਅਤੇ ਪੰਜਾਬ ਸਰਕਾਰ ਵਲੋਂ ਸ਼ੰਭੂ ਅਤੇ ਖਿਨੌਰੀ ਬਾਰਡਰ ਤੇ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਟਰੈਕਟਰ-ਟਰਾਲੀਆਂ ਆਦਿ ਦੇ ਕੀਤੇ ਨੁਕਸਾਨ ਦੀ ਭਰਪਾਈ ਕਰਨ ਸਮੇਤ ਹੋਰ ਮੰਗਾਂ ਦਾ ਮੁੱਦਾ ਚੁੱਕਿਆ।
Advertisement
×