ਪੰਚਰੰਗਾ ’ਚ ਕਿਸਾਨ ਜਾਗਰੂਕਤਾ ਸੈਮੀਨਾਰ
ਭੋਗਪੁਰ: ਖੇਤੀਬਾੜੀ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਸੈਮੀਨਾਰ ਪਿੰਡ ਪੰਚਰੰਗਾ ’ਚ ਕਰਵਾਇਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਆਰਐੱਸ ਠਾਕੁਰ, ਬਲਾਕ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ, ਡਾ. ਬਲਵੀਰ ਕੌਰ ਤੇ ਡਾ. ਅਰਵਿੰਦ ਜੈਸਵਾਲ...
Advertisement
ਭੋਗਪੁਰ: ਖੇਤੀਬਾੜੀ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਸੈਮੀਨਾਰ ਪਿੰਡ ਪੰਚਰੰਗਾ ’ਚ ਕਰਵਾਇਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਆਰਐੱਸ ਠਾਕੁਰ, ਬਲਾਕ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ, ਡਾ. ਬਲਵੀਰ ਕੌਰ ਤੇ ਡਾ. ਅਰਵਿੰਦ ਜੈਸਵਾਲ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਨ, ਮਿੱਟੀ ਤੇ ਪਾਣੀ ਦੀ ਜਾਂਚ ਕਰਾਉਣ, ਸਰਕਾਰੀ ਸਕੀਮਾਂ ਤੇ ਸਬਸਿਡੀਆਂ, ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜਿਆਂ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ, ਆਲੂਆਂ ਦੀ ਫਸਲ ਅਤੇ ਆਲੂਆਂ ਦੇ ਬੀਜ ਦੀ ਸਾਂਭ ਸੰਭਾਲ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਖੇਤੀਬਾੜੀ ਨਾਲ ਸਬੰਧਤ ਟ੍ਰੇਨਿੰਗ ਕੈਂਪਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਾਈ। ਬਾਆਦ ਵਿੱਚ ਕਿਸਾਨਾਂ ਨੇ ਵੱਖ ਵੱਖ ਫਸਲਾਂ ਦੇ ਬੀਜਣ ਤੋਂ ਲੈ ਕੇ ਮਾਰਕੀਟ ਤੱਕ ਖੇਤੀਬਾੜੀ ਮਾਹਿਰਾਂ ਤੋਂ ਵੱਖ ਵੱਖ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਖੇਤੀਬਾੜੀ ਮਾਹਿਰਾਂ ਨੇ ਦਿੱਤੇ। -ਪੱਤਰ ਪ੍ਰੇਰਕ
Advertisement
Advertisement
×