ਖੇਤ ਮਜ਼ਦੂਰ ਯੂਨੀਅਨ ਮਜ਼ਦੂਰਾਂ ਦੀ ਮਦਦ ’ਤੇ ਆਈ
ਪਿਛਲੇ ਦਿਨਾਂ ’ਚ ਪਏ ਭਾਰੀ ਮੀਂਹ ਨੇ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਲੀਹੋਂ ਲਾਹ ਕੇ ਰੱਖ ਦਿੱਤਾ ਹੈ। ਮੀਂਹ ਨਾਲ ਮਜ਼ਦੂਰਾਂ ਦੇ ਮਕਾਨ ਚੋਣ ਕਾਰਨ ਉਨ੍ਹਾਂ ਦਾ ਘਰੇਲੂ ਸਾਮਾਨ ਖਰਾਬ ਹੋ ਗਿਆ ਹੈ ਜਦਕਿ ਕੰਮ ਧੰਦੇ ਚੌਪਟ ਹੋਣ ਕਾਰਨ ਘਰਾਂ...
Advertisement
ਪਿਛਲੇ ਦਿਨਾਂ ’ਚ ਪਏ ਭਾਰੀ ਮੀਂਹ ਨੇ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਲੀਹੋਂ ਲਾਹ ਕੇ ਰੱਖ ਦਿੱਤਾ ਹੈ। ਮੀਂਹ ਨਾਲ ਮਜ਼ਦੂਰਾਂ ਦੇ ਮਕਾਨ ਚੋਣ ਕਾਰਨ ਉਨ੍ਹਾਂ ਦਾ ਘਰੇਲੂ ਸਾਮਾਨ ਖਰਾਬ ਹੋ ਗਿਆ ਹੈ ਜਦਕਿ ਕੰਮ ਧੰਦੇ ਚੌਪਟ ਹੋਣ ਕਾਰਨ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ। ਇਸ ਬਿਪਤਾ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਮਜ਼ਦੂਰਾਂ ਦੀ ਮਦਦ ’ਤੇ ਆਈ ਹੈ। ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਖੇਤ ਮਜ਼ਦੂਰਾਂ ਦੀ ਬਾਂਹ ਫੜਨ ਲਈ ਕੋਈ ਨਾ ਬਹੁੜਿਆ ਤਾਂ ਉਨ੍ਹਾਂ ਦੀ ਯੂਨੀਅਨ ਨੇ ਪਿੰਡ ਮਾਲੜੀ ਵਿੱਚ ਸਾਂਝਾ ਲੰਗਰ ਲਾ ਦਿੱਤਾ ਜੋ ਅਜੇ ਵੀ ਜਾਰੀ ਹੈ। ਯੂਨੀਅਨ ਵੱਲੋਂ ਖੇਤ ਮਜ਼ਦੂਰਾਂ ਦੀਆਂ ਹੋਰ ਵੀ ਲੋੜੀਆਂ ਲੋੜਾਂ ਪੂਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਲੰਗਰ ਲਗਾ ਕੇ ਅਤੇ ਜ਼ਰੂਰਤਾਂ ਪੂਰੀਆਂ ਕਰਕੇ ਇਸ ਔਖੀ ਘੜੀ ਵਿੱਚ ਜਿੱਥੇ ਮਜ਼ਦੂਰਾਂ ਦੀ ਮਦਦ ਕੀਤੀ ਹੈ, ਉੱਥੇ ਪਿੰਡਾਂ ਵਿੱਚ ਆਪਸੀ ਏਕਤਾ ਅਤੇ ਭਾਈਚਾਰੇ ਦੀ ਸਾਂਝ ਦੀਆਂ ਤੰਦਾਂ ਨੂੰ ਵੀ ਮਜ਼ਬੂਤ ਕੀਤਾ ਹੈ।
Advertisement
Advertisement
×