DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਚੀਆਂ ਸੜਕਾਂ ਪਾਣੀ ਦੀ ਨਿਕਾਸੀ ’ਚ ਅੜਿੱਕਾ ਬਣੀਆਂ

ਛੋਟੀਆਂ ਪੁਲੀਆਂ ’ਚੋਂ ਹੀ ਲੰਘ ਰਿਹਾ ਹਡ਼੍ਹ ਦਾ ਪਾਣੀ; ਹਫ਼ਤੇ ਤੋਂ ਪਾਣੀ ’ਚ ਡੁੱਬੀਆਂ ਫਸਲਾਂ ਖਰਾਬ ਹੋਣ ਦਾ ਖਦਸ਼ਾ
  • fb
  • twitter
  • whatsapp
  • whatsapp
featured-img featured-img
ਗੱਗੋਮਾਹਲ-ਚਮਿਆਰੀ ਸੜਕ ਦੇ ਉੱਤੋਂ ਦੀ ਲੰਘਦਾ ਹੋਇਆ ਪਾਣੀ। ਫੋਟੋ: ਸੁੱਖ ਅਜਨਾਲਾ
Advertisement

ਪਿਛਲੇ ਇੱਕ ਹਫਤੇ ਤੋਂ ਹਲਕਾ ਅਜਨਾਲਾ ਦੇ ਰਾਵੀ ਦਰਿਆ ਨਾਲ ਵਸਦੇ ਪਿੰਡਾਂ ਵਿੱਚ ਆਏ ਭਿਆਨਕ ਹੜ੍ਹ ਦਾ ਪਾਣੀ ਨਿਕਲਣ ’ਚ ਉੱਚੀਆਂ ਸੜਕਾਂ ਅੜਿੱਕਾ ਬਣ ਰਹੀਆਂ ਹਨ ਜਿਸ ਕਾਰਨ ਫਸਲਾਂ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਹਾਲਾਂਕਿ ਛੋਟੀਆਂ ਪੁਲੀਆਂ ਸਦਕਾ ਪਾਣੀ ਦਾ ਪੱਧਰ ਹੌਲੀ ਹੌਲੀ ਘਟ ਰਿਹਾ ਹੈ।

ਜੇਕਰ ਦੇਖਿਆ ਜਾਵੇ ਤਾਂ ਨੈਸ਼ਨਲ ਹਾਈਵੇ 354 ਉੱਚਾ ਹੋਣ ਕਾਰਨ ਇਸ ਦੇ ਇਕ ਪਾਸੇ ਵੱਲ ਪਾਣੀ ਖੜ੍ਹਾ ਹੈ ਤੇ ਦੂਜੇ ਪਾਸੇ ਪਾਣੀ ਬਿਲਕੁਲ ਘੱਟ ਪਰ ਦੂਜੇ ਪਾਸੇ ਪਿੰਡ ਗੱਗੋਮਾਹਲ ਤੋਂ ਚਮਿਆਰੀ ਨੂੰ ਜਾਂਦੀ ਸੜਕ ਉੱਚੀ ਹੋਣ ਕਾਰਨ ਇਥੇ ਪਾਣੀ ਰੁਕ ਗਿਆ ਹੈ ਅਤੇ ਸਿਰਫ ਛੋਟੀਆਂ ਪੁਲੀਆਂ ਦੇ ਨਾਲ ਹੀ ਅੱਗੇ ਲੰਘਣ ਕਾਰਨ ਪਿਛਲਾ ਸਾਰਾ ਇਲਾਕਾ ਪਾਣੀ ਵਿਚ ਡੁੱਬਾ ਹੋਇਆ ਹੈ। ਕਿਸਾਨ ਧਨਵੰਤ ਸਿੰਘ ਖਤਰਾਏ ਕਲਾਂ ਅਤੇ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੇ ਮਦਦ ਕੀਤੀ ਜਾ ਰਹੀ ਹੈ ਉਥੇ ਇਨ੍ਹਾਂ ਸੜਕਾਂ ਉੱਚੀਆਂ ਹੋਣ ਕਾਰਨ ਡੁੱਬੀਆਂ ਹੋਈਆਂ ਫਸਲਾਂ ਅਤੇ ਘਰਾਂ ਵਿੱਚ ਖੜੇ ਪਾਣੀ ਨੂੰ ਜਲਦੀ ਕੱਢਣ ਲਈ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਾਣੀ ਜਲਦੀ ਲੱਥਣ ਨਾਲ ਕੁਝ ਫਸਲ ਬਚ ਸਕਦੀ ਸੀ ਪਰ ਹੁਣ ਜ਼ਿਆਦਾ ਦਿਨ ਡੁੱਬੀ ਰਹਿਣ ਨਾਲ ਫਸਲ ਦੇ ਮਰਨ ਦਾ ਖਦਸ਼ਾ ਪੈਦਾ ਹੋ ਗਿਆ ਹੈ।

Advertisement

ਗੱਗੋਮਾਹਲ ਇਲਾਕੇ ’ਚ ਬਿਜਲੀ ਸੇਵਾਵਾਂ ਠੱਪ

ਅਜਨਾਲਾ (ਪੱਤਰ ਪ੍ਰੇਰਕ): ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਬਿਜਲੀ ਵਿਭਾਗ ਦੇ ਕਈ ਗਰਿੱਡ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕਾਂ ਦੇ ਘਰਾਂ ਅੰਦਰ ਪਾਣੀ ਵਾਲੀਆਂ ਟੈਂਕੀਆਂ ਵਿੱਚੋਂ ਪਾਣੀ ਤੋਂ ਖਤਮ ਹੋ ਗਿਆ ਹੈ ਅਤੇ ਇਨਵਰਟਰ ਬੈਟਰੇ ਬੰਦ ਹੋਣ ਕਾਰਨ ਲੋਕ ਹਨੇਰੇ ਵਿੱਚ ਰਹਿ ਰਹੇ ਹਨ। 66 ਕੇਵੀ ਗਰਿਡ ਬਿਜਲੀ ਘਰ ਗੱਗੋਮਾਹਲ ਜੋ ਹਾਲੇ ਵੀ ਪਾਣੀ ਵਿੱਚ ਘਿਰਿਆ ਹੋਇਆ ਹੈ। ਪਾਵਰਕੌਮ ਡਿਪਟੀ ਚੀਫ ਇੰਜੀਨੀਅਰ ਬਲਵਿੰਦਰਪਾਲ ਨੇ ਦੱਸਿਆ ਰਮਦਾਸ ਸਮੇਤ 65 ਪਿੰਡਾਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਗੁੱਲ ਹੋ ਗਈ ਸੀ। ਅੱਜ ਬਿਜਲੀ ਵਿਭਾਗ ਨੇ ਆਪਣੇ ਕਰਮਚਾਰੀਆਂ ਅਤੇ ਲੋਕਾਂ ਦੀ ਸਹਾਇਤਾ ਨਾਲ 66 ਕੇਵੀ ਬਿਜਲੀ ਗ੍ਰਿਡ ਰਮਦਾਸ ਅਤੇ 11 ਕੇ ਵੀ ਗੁੱਜਰਪੁਰਾ ਗਰਿਡ ਨੂੰ ਦੁਬਾਰਾ ਚਾਲੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਪਿੰਡਾਂ ਵਿੱਚ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

Advertisement
×