ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਮੀਟਿੰਗ
ਇਥੇ ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਹੋਈ। ਇਸ ਮੌਕੇ ’ਤੇ ਸੂਬਾ ਕੋ ਕਨਵੀਨਰ ਗੁਰਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸ਼ਾਹ ਅਤੇ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਰਾਜ ਨੇ ਕਿਹਾ ਕਿ ਸਕੂਲ ਮੈਨਜਮੈਂਟ ਕਮੇਟੀਆਂ ਦੇ ਨਾਮ ’ਤੇ ਸਰਕਾਰੀ ਸਕੂਲਾਂ ਵਿੱਚ ਹੋ ਰਹੀ ਸਿਆਸੀ ਦਖ਼ਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਮੇਟੀਆਂ ਵਿੱਚ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪੇ ਹੀ ਲਏ ਜਾਂਦੇ ਸਨ, ਜੋ ਨਿਰਪੱਖ ਹੋ ਸਕੂਲਾਂ ਦਾ ਕੰਮ ਦੇਖਦੇ ਸਨ। ਆਗੂਆਂ ਨੇ ਕਿਹਾ ਕਿ ਹੁਣ ਹਲਕਾ ਵਿਧਾਇਕਾਂ ਵੱਲੋਂ ਵਿਅਕਤੀਆਂ ਦੇ ਨਾਂ ਪੇਸ਼ ਕੀਤੇ ਜਾ ਰਹੇ ਹਨ। ਯੂਨੀਅਨ ਆਗੂਆਂ ਨੇ ਦਰਜਨਾਂ ਸਕੂਲਾਂ ਦੀ ਉਦਾਹਰਣ ਵੀ ਦਿੱਤੀ ਤੇ ਕਿਹਾ ਕਿ ਇਸ ਨਾਲ ਸਕੂਲਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਹੋਵੇਗੀ। ਦੱਸਣਯੋਗ ਹੈ ਕਿ ਵਿਦਿਅਕ ਸੈਸ਼ਨ ਦਾ ਡੇਢ ਮਹੀਨੇ ਤਾਂ ਸਿੱਖਿਆ ਕ੍ਰਾਂਤੀ ਦੇ ਨਾਮ ’ਤੇ ਚੱਲਦਾ ਰਿਹਾ, ਜੋ ਅਧਿਆਪਕਾਂ ਨੇ ਆਪਣੇ ਪੱਲਿਓ ਖ਼ਰਚ ਕੀਤਾ, ਪਰ ਉਨ੍ਹਾਂ ਨੂੰ ਹਾਲੇ ਤੱਕ ਅਦਾਇਗੀ ਨਹੀਂ ਹੋਈ। ਇਸ ਮੌਕੇ ਪਰਮਜੀਤ ਸਿੰਘ ਖਾਰਾ, ਜਸਪਾਲ ਸਿੰਘ ਕਾਹਲੋਂ, ਗੁਰਜੀਤ ਸਿੰਘ ਧਿਆਨਪੁਰ,ਸਰਬਜੀਤ ਸਿੰਘ ਭਿੰਡਰ, ਵਿਨੋਦ ਸ਼ਰਮਾ, ਧਰਮਿੰਦਰ ਸਿੰਘ, ਗੁਰਮੁੱਖ ਸਿੰਘ ਡੇਰਾ ਬਾਬਾ ਨਾਨਕ, ਸਰਬਜੀਤ ਸਿੰਘ ਔਲਖ , ਗੁਰਪਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਸੋਹੀਆ, ਨਵੀਨ ਸ਼ਰਮਾ, ਹਰਪ੍ਰੀਤ ਸਿੰਘ ਕੋਹਾੜ, ਤੇਜਿੰਦਰ ਸਿੰਘ ਮੱਲ੍ਹੀ,