DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਮੁਲਾਜ਼ਮਾਂ ਵੱਲੋਂ ਮੰਡਲ ਦਫਤਰ ਅੱਗੇ ਰੋਸ ਰੈਲੀ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੀ ਜਥੇਬੰਦੀ ਬਿਜਲੀ ਏਕਤਾ ਮੰਚ ਤੇ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨਰ ਯੂਨੀਅਨ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੰਡਲ ਅਜਨਾਲਾ ਦਫਤਰ ਦੇ ਬਾਹਰ ਇੱਕ...
  • fb
  • twitter
  • whatsapp
  • whatsapp
featured-img featured-img
ਪਾਵਰਕਾਮ ਮੈਨਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਕਰਮਚਾਰੀ।
Advertisement

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੀ ਜਥੇਬੰਦੀ ਬਿਜਲੀ ਏਕਤਾ ਮੰਚ ਤੇ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨਰ ਯੂਨੀਅਨ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੰਡਲ ਅਜਨਾਲਾ ਦਫਤਰ ਦੇ ਬਾਹਰ ਇੱਕ ਰੋਸ ਰੈਲੀ ਕੀਤੀ ਗਈ।ਜਿਸ ਦੀ ਅਗਵਾਈ ਐਂਪਲਾਈਜ਼ ਫੈਡਰੇਸ਼ਨ (ਚਾਹਲ)  ਦੇ ਮੰਡਲ ਪ੍ਰਧਾਨ ਰਣਜੀਤ ਸਿੰਘ ਅਜਨਾਲਾ ਵਲੋਂ ਕੀਤੀ। ਐੱਮਐੱਸਯੂ ਪ੍ਰਧਾਨ ਪ੍ਰਦੀਪ ਸਿੰਘ ਭੁੱਲਰ ਅਤੇ ਐਂਪਲਾਈਜ਼ ਫੈਡਰੇਸ਼ਨ (ਚਾਹਲ) ਦੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਸਰਾਂ ਵਲੋਂ ਬਿਜਲੀ ਮੈਨਜਮੈਂਟ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਮੰਗ ਕੀਤੀ ਕਿ ਬਿਜਲੀ ਮੈਨਜਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ’ਤੇ ਸਰਕੂਲਰ ਜਾਰੀ ਕੀਤਾ ਜਾਵੇ, ਵਰਕ ਲੋਡ ਮੁਤਾਬਕ ਨਵੀਂ ਭਰਤੀ ਕੀਤੀ ਜਾਵੇ, ਨਵੀਂ ਪੈਨਸ਼ਨ ਪਾਲਿਸੀ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਆਰਟੀਐੱਸ ਸੇਵਾਦਾਰਾਂ ਨੂੰ 35400 ਸਕੇਲ ਦਿੱਤਾ ਜਾਵੇ ਅਤੇ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕਰਕੇ ਪੇ ਕਮਿਸ਼ਨ ਦਾ ਬਕਾਇਆ ਵੀ ਦਿੱਤਾ ਜਾਵੇ। ਇਸ ਮੌਕੇ ਸਰਬਜੀਤ ਸਿੰਘ, ਪ੍ਰਧਾਨ ਰਾਕੇਸ਼ ਕੁਮਾਰ, ਸੰਦੀਪ ਕੁਮਾਰ, ਪ੍ਰਭਜੋਤ ਸਿੰਘ‌ ਐਲਪੀਸੀ, ਹਰਪ੍ਰੀਤ ਸਿੰਘ ਐਲਡੀਸੀ, ਦੀਪਕ ਕੁਮਾਰ, ਦਵਿੰਦਰ ਕੌਰ, ਰਜਵੰਤ ਕੌਰ,ਮੁਸਕਾਨ ਅਰੋੜਾ ਆਦਿ ਹਾਜ਼ਰ ਸਨ।

Advertisement
Advertisement
×