DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਿੱਟੀ ਵੇਈਂ ਵਿੱਚ ਪਾਣੀ ਵਧਣ ਕਾਰਨ ਖੇਤਾਂ ’ਚ ਦਾਖ਼ਲ

ਪਾਣੀ ਦੇ ਕੁਦਰਤੀ ਵਹਾਅ ਵਾਲੀ ਜਗ੍ਹਾ ’ਤੇ ਕੀਤੀ ਕੰਧ ਨੂੰ ਪਿੰਡ ਵਾਸੀਆਂ ਨੇ ਤੋੜਿਆ
  • fb
  • twitter
  • whatsapp
  • whatsapp
Advertisement
ਮੀਂਹ ਪੈਣ ਕਾਰਨ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕ ਚਿੰਤਤ ਹਨ। ਕੌਮੀ ਮਾਰਗ ’ਤੇ ਚਹੇੜੂ ਨੇੜਿਓਂ ਜਲੰਧਰ ਵਿੱਚ ਦਾਖਲ ਹੁੰਦੀ ਚਿੱਟੀ ਵੇਈਂ ਦਾ ਪਾਣੀ ਵਧਣ ਕਾਰਨ ਲਾਗਲੇ ਖੇਤਾਂ ਵਿੱਚ ਜਾ ਵੜਿਆ ਹੈ। ਚਹੇੜੂ ਪੁੱਲ ਹੇਠਾਂ ਹਾਲਾਤ ਅਜਿਹੇ ਹਨ ਕਿ ਉੱਥੇ ਬਣੇ ਧਾਰਮਿਕ ਸਥਾਨ ਵਿੱਚ ਪੰਜ ਫੁੱਟ ਤੋਂ ਵੱਧ ਹੋਣ ਕਾਰਨ ਡੁੱਬਿਆ ਹੋਇਆ ਹੈ। ਪਾਣੀ ਛੋਟੇ ਪੁਲ ਦੇ ਬਰਾਬਰ ਪਹੁੰਚ ਗਿਆ ਹੈ।ਚਿੱਟੀ ਵੇਈਂ ਵਿੱਚ ਪਾਣੀ ਵਧਣ ਕਾਰਨ ਬਰਸਾਲ ਹਮੀਰੀ, ਖੇੜਾ, ਫਤਿਹਪੁਰ, ਉਧੋਪੁਰ, ਖੁਣਖੁਣ, ਜਗਰਾਲ ਚਾਚੋਵਾਲ, ਦਾਦੂਵਾਲ, ਦਿਵਾਲੀ, ਜੰਡਿਆਲੀ ਕੁੱਕੜ ਪਿੰਡ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਪਿੰਡ ਲੁਹਾਰਾ ਅਤੇ ਲਾਂਬੜੇ ਦੇ ਵਿਚਕਾਰ ਕੁਦਰਤੀ ਤੌਰ ’ਤੇ ਪਾਣੀ ਦੇ ਵਹਾਅ ਲਈ ਬਣਾਈ ਪੁਲੀ ਅੱਗੇ ਸ਼ਹਿਰ ਦੇ ਇੱਕ ਵੱਡੇ ਘਰਾਣੇ ਵੱਲੋਂ ਜ਼ਮੀਨ ਖਰੀਦ ਕੇ ਬਣਾਈ ਹੋਈ ਕੰਧ ਨੂੰ ਤੋੜ ਕੇ ਪਿੰਡ ਵਾਸੀਆਂ ਨੇ ਲੁਹਾਰਾਂ ਪਿੰਡ ਵਿੱਚ ਪਾਣੀ ਨੂੰ ਵੜਨ ਤੋਂ ਰੋਕਿਆ ਹੈ। ਕੁਦਰਤੀ ਪਾਣੀ ਦੇ ਵਹਾਅ ਲਈ ਬਣੀ ਰੋਈ ਵਿੱਚ ਡਾਕਟਰ ਬਲਵੀਰ ਸਿੰਘ ਭੋਰਾ ਦੇ ਫਾਰਮ ਵਿੱਚ ਰੱਖੇ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉੱਚੀ ਜਗ੍ਹਾ ਤੇ ਨੇੜਲੇ ਕੋਲਡ ਸਟੋਰ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕੰਗ ਸਾਬੂ ਪੁਲ ਹੇਠਾਂ ਪਾਣੀ ਵਿੱਚ ਗੰਦਗੀ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਵੇਈਂ ਦੇ ਕੰਢੇ ਝੁੱਗੀਆਂ ਬਣਾ ਕੇ ਰਹਿ ਰਹੇ ਵਿਅਕਤੀਆਂ ਦੀਆਂ ਝੁੱਗੀਆਂ ਵਿੱਚ ਪਾਣੀ ਆ ਗਿਆ ਹੈ। ਇਸੇ ਤਰ੍ਹਾਂ ਲਾਂਬੜਾ ਦੇ ਨੇੜਲੀ ਆਬਾਦੀ ਹੁਸੈਨਪੁਰ ਕਲਿਆਣਪੁਰ ਬਸੇਸਰਪੁਰ ਕੁਰਾਲੀ ਰਾਮਪੁਰ ਛੋਟੀਆਂ ਲਲੀਆਂ ਸਿੰਘਾਂ ਵਿੱਚ ਪਾਣੀ ਆਉਣ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਸਾਬਕਾ ਮੈਂਬਰ ਐੱਸਸੀ ਕਮਿਸ਼ਨ ਪ੍ਰਭ ਦਿਆਲ ਰਾਮਪੁਰ ਨੇ ਦੱਸਿਆ ਕਿ ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਸੜਕ ਹੇਠ ਬਣੀਆਂ ਪੁਲੀਆਂ ਦੀ ਸਫ਼ਾਈ ਕਰਵਾ ਕੇ ਪਾਣੀ ਲਈ ਲਾਂਘਾ ਬਣਾਇਆ ਹੈ।

ਇਸ ਸਬੰਧੀ ਕਿਸਾਨ ਆਗੂ ਸੁਖਬੀਰ ਸਿੰਘ ਵਾਸੀ ਕੁੱਕੜ ਪਿੰਡ ਤੇ ਭੁਪਿੰਦਰ ਸਿੰਘ ਭਿੰਦਾ ਵਾਸੀ ਫੋਲੜੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਵਿੱਚ ਹੜ੍ਹ ਦਾ ਪਾਣੀ ਜਾਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਤੁਰੰਤ ਗੁਰਦਾਵਰੀ ਕਰਨ ਦੇ ਹੁਕਮ ਜਾਰੀ ਕਰਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ।

Advertisement

ਪਿੰਡ ਖੁਣਖੁਣ ਦੇ ਵਸਨੀਕ ਅਵਤਾਰ ਸਿੰਘ ਨੇ ਪਾਣੀ ਵਧਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਲੰਧਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੀ ਸਹੂਲਤ ਲਈ ਬੇੜੀ ਦਾ ਇੰਤਜ਼ਾਮ ਕਰਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖੇਤਾਂ ਵਿੱਚ ਆਏ ਪਾਣੀ ਕਾਰਨ ਬਣੇ ਹੜ੍ਹ ਵਰਗੇ ਹਾਲਾਤ ਨੂੰ ਮੁੱਖ ਰੱਖਦਿਆਂ ਕਿਸਾਨਾਂ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮੁਸੀਬਤ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹੈ। ਵਿਧਾਇਕ ਪ੍ਰਗਟ ਸਿੰਘ ਨੇ ਹੜ੍ਹ ਦੀ ਮਾਰ ਹੇਠ ਆਏ ਇਲਾਕੇ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

Advertisement
×