ਖਾਲੜਾ ਪੁਲੀਸ ਨੇ ਬੀਤੇ ਕੱਲ੍ਹ ਬੀ ਐੱਸ ਐੱਫ ਨਾਲ ਇਲਾਕੇ ਦੇ ਪਿੰਡ ਡੱਲ ਦੇ ਕਿਸਾਨ ਚਾਨਣ ਸਿੰਘ ਦੇ ਖੇਤਾਂ ਦੀ ਤਲਾਸ਼ੀ ਲੈਂਦਿਆਂ ਡਰੋਨ ਅਤੇ 514 ਗਰਾਮ ਹੈਰੋਇਨ ਬਰਾਮਦ ਕੀਤੀ। ਸਬ ਇੰਸਪੈਕਟਰ ਸਾਹਿਬ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਪੁਲੀਸ ਨੂੰ ਇਲਾਕੇ ਅੰਦਰ ਸਰਹੱਦ ਪਾਰ ਤੋਂ ਡਰੋਨ ਦੀ ਹਰਕਤ ਮਹਿਸੂਸ ਹੋਈ ਜਿਸ ਦੇ ਆਧਾਰ ’ਤੇ ਬੀ ਐੱਸ ਐੱਫ਼ ਤੇ ਪੁਲੀਸ ਨੇ ਡੱਲ ਪਿੰਡ ਦੇ ਕਿਸਾਨ ਚਾਨਣ ਸਿੰਘ ਦੇ ਖੇਤਾਂ ਵਿੱਚੋਂ ਡਰੋਨ ਅਤੇ ਪੈਕਟ ਬਰਾਮਦ ਕੀਤਾ ਜਿਸ ਵਿੱਚੋਂ 514 ਗਰਾਮ ਹੈਰੋਇਨ ਅਤੇ 66 ਗਰਾਮ ਪੈਕਿੰਗ ਮਟੀਰੀਅਲ ਮਿਲਿਆ| ਇਸ ਸਬੰਧੀ ਪੁਲੀਸ ਨੇ ਐੱਨ ਡੀ ਪੀ ਐੱਸ ਐਕਟ ਦੀ ਦਫ਼ਾ 21-ਸੀ, 61, 85 ਅਧੀਨ ਅਤੇ ਏਅਰ ਕਰਾਫਟ ਐਕਟ ਦੀ ਦਫ਼ਾ 10, 11, 12 ਅਧੀਨ ਕੇਸ ਦਰਜ ਕੀਤਾ ਹੈ| ਇਸ ਦੇ ਨਾਲ ਹੀ ਖਾਲੜਾ ਥਾਣਾ ਦੇ ਆਈ ਐਸ ਆਈ ਸਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਦੋਦੇ ਪਿੰਡ ਦੇ ਕਿਸਾਨ ਗੁਰਬੀਰ ਸਿੰਘ ਦੇ ਖੇਤਾਂ ਵਿੱਚੋਂ ਟੁੱਟਿਆ ਹੋਇਆ ਡਰੋਨ ਬਰਾਮਦ ਕੀਤਾ ਹੈ ਇਸ ਸਬੰਧੀ ਪੁਲੀਸ ਨੇ ਇਕ ਹੋਰ ਕੇਸ ਦਰਜ ਕੀਤਾ ਹੈ|