ਪੀਣ ਵਾਲੇ ਪਾਣੀ ਦੇ ਬੋਰ ਦਾ ਕੰਮ ਸ਼ੁਰੂ
ਪੱਤਰ ਪ੍ਰੇਰਕ
ਪਠਾਨਕੋਟ, 20 ਜੁਲਾਈ
ਗਰਾਮ ਪੰਚਾਇਤ ਬਿਰਕੁਲੀ ਦੇ ਮੁਹੱਲਾ ਨਥਾਲਿਆ ਵਿੱਚ ਪੰਜਾਬ ਸਰਕਾਰ ਦੀ ਪਹਿਲ ‘ਹਰ ਘਰ ਜਲ, ਹਰ ਘਰ ਨਲ’ ਤਹਿਤ ਨਵੇਂ ਡੀਪ ਬੋਰ ਦਾ ਨੀਂਹ ਪੱਥਰ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਵੱਲੋਂ ਰੱਖਿਆ ਗਿਆ। ਉਨ੍ਹਾਂ ਪੂਜਾ ਅਰਚਨਾ ਕਰਵਾਉਣ ਬਾਅਦ ਮਸ਼ੀਨ ਰਾਹੀਂ ਬੋਰ ਕਰਵਾਉਣਾ ਸ਼ੁਰੂ ਕਰਵਾਇਆ। ਇਸ ਮੌਕੇ ਉਪ-ਮੰਡਲ ਇੰਜੀਨੀਅਰ ਸੰਜੀਵ ਸੈਣੀ, ਜੂਨੀਅਨ ਇੰਜੀਨੀਅਰ ਰਜਤ ਕੋਹਾਲ, ਬਲਾਕ ਕੁਆਰਡੀਨੇਟਰ ਠਾਕੁਰ ਭੁਪਿੰਦਰ ਸਿੰਘ, ਟੈਕਨੀਸ਼ੀਅਨ ਕਰਤਾਰ ਸਿੰਘ, ਸਰਪੰਚ ਦਰਕੂਆ ਬੰਗਲਾ ਚੈਨ ਸਿੰਘ, ਗਰਾਮ ਪੰਚਾਇਤ ਮੈਂਬਰ ਸ਼ਮਸ਼ੇਰ ਸਿੰਘ, ਸਰਪੰਚ ਦੁਰੰਗ ਖੱਡ ਰਾਸ਼ਿਦ ਖਾਨ, ਰਾਕੇਸ਼ ਕੁਮਾਰ, ਵਿਨੇ ਸ਼ਰਮਾ, ਸੁਰਿੰਦਰ ਸਿੰਘ, ਜਸਬੀਰ ਸਿੰਘ, ਕੇਹਰ ਸਿੰਘ, ਰੂਪ ਲਾਲ ਆਦਿ ਹਾਜ਼ਰ ਸਨ।
ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਇਸ ਬੋਰ ਉਪਰ ਕਰੀਬ 11 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਹ 90 ਮੀਟਰ ਡੂੰਘਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਵੱਛ ਪਾਣੀ ਨੂੰ ਤਰਸਦੇ ਨਥਾਲਿਆ ਮੁਹੱਲੇ ਦੇ ਲੋਕਾਂ ਨੂੰ ਇਸ ਬੋਰ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ। ਇਸ ਮੌਕੇ ਐਸਡੀਓ ਸੰਜੀਵ ਸੈਣੀ ਨੇ ਕਿਹਾ ਕਿ ਇਸ ਬੋਰ ਦਾ ਕੰਮ ਜੰਗੀ ਪੱਧਰ ਤੇ ਮੁਕੰਮਲ ਕਰਕੇ ਜਲਦੀ ਹੀ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇਗਾ।