ਪਟਾਕੇ ਵੇਚਣ ਲਈ ਡਰਾਅ ਕੱਢੇ
ਜ਼ਿਲ੍ਹਾ ਪ੍ਰਸ਼ਾਸਨ ਨੇ ਦੀਵਾਲੀ ਮੌਕੇ ਪਟਾਕੇ ਵੇਚਣ ਲਈ ਆਰਜ਼ੀ ਤੌਰ ’ਤੇ ਲਾਇਸੈਂਸ ਜਾਰੀ ਕਰਨ ਲਈ ਲੰਘੇੇ ਦਿਨ ਸੱਤ ਵਿਅਕਤੀਆਂ ਦੇ ਲੱਕੀ ਡਰਾਅ ਕੱਢੇ। ਇਹ ਲਾਇਸੈਂਸ ਲੈਣ ਲਈ ਕੁੱਲ 569 ਵਿਅਕਤੀਆਂ ਨੇ ਅਰਜ਼ੀਆਂ ਦਿੱਤੀਆਂ ਸਨ। ਇਹ ਸੱਤ ਵਿਅਕਤੀ ਜ਼ਿਲ੍ਹਾ ਪਠਾਨਕੋਟ ਅੰਦਰ...
Advertisement
ਜ਼ਿਲ੍ਹਾ ਪ੍ਰਸ਼ਾਸਨ ਨੇ ਦੀਵਾਲੀ ਮੌਕੇ ਪਟਾਕੇ ਵੇਚਣ ਲਈ ਆਰਜ਼ੀ ਤੌਰ ’ਤੇ ਲਾਇਸੈਂਸ ਜਾਰੀ ਕਰਨ ਲਈ ਲੰਘੇੇ ਦਿਨ ਸੱਤ ਵਿਅਕਤੀਆਂ ਦੇ ਲੱਕੀ ਡਰਾਅ ਕੱਢੇ। ਇਹ ਲਾਇਸੈਂਸ ਲੈਣ ਲਈ ਕੁੱਲ 569 ਵਿਅਕਤੀਆਂ ਨੇ ਅਰਜ਼ੀਆਂ ਦਿੱਤੀਆਂ ਸਨ। ਇਹ ਸੱਤ ਵਿਅਕਤੀ ਜ਼ਿਲ੍ਹਾ ਪਠਾਨਕੋਟ ਅੰਦਰ ਕਿਹੜੇ-ਕਿਹੜੇ ਸਥਾਨਾਂ ਤੇ ਪਟਾਕੇ ਵੇਚ ਸਕਣਗੇ, ਬਾਰੇ ਜ਼ਿਲ੍ਹਾ ਪ੍ਰਸ਼ਾਸਨ ਅਜੇ ਤੱਕ ਕੁੱਝ ਨਹੀਂ ਦੱਸ ਸਕਿਆ। ਇਸ ਸਬੰਧੀ ਗੱਲ ਕਰਨ ’ਤੇ ਵਧੀਕ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਪਟਾਕੇ ਵੇਚਣ ਲਈ ਜਲਦੀ ਹੀ ਸਥਾਨਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ 7 ਪਟਾਕੇ ਵਿਕਰੇਤਾਵਾਂ ਲਈ ਇੱਕ ਲੱਕੀ ਡਰਾਅ ਕੱਢਣ ਤੋਂ ਬਾਅਦ ਪਟਾਕੇ ਵੇਚੇ ਗਏ ਸਨ।
Advertisement
Advertisement
×