ਦਿਲਬਾਗ ਸਿੰਘ ਪੱਡਾ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਬਣੇ
ਇੱਥੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਵਿਖੇ ਅਧਿਆਪਕਾਂ ਦੀ ਇਕੱਤਰਤਾ ਹੋਈ। ਇਸ ਮੌਕੇ ਅਧਿਆਪਕ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਦਿਲਬਾਗ ਸਿੰਘ, ਜਨਰਲ ਸਕੱਤਰ ਜੋਗਾ ਸਿੰਘ ਅਤੇ ਜ਼ਿਲ੍ਹਾ ਸਰਪ੍ਰਸਤ ਤਰਸੇਮ ਪਾਲ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਅਧਿਆਪਕ ਦਲ ਦੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ, ਸੂਬਾ ਕਨਵੀਨਰ ਬਾਜ਼ ਸਿੰਘ ਖਹਿਰਾ, ਕਾਰਜਕਾਰੀ ਕਨਵੀਨਰ ਸਤਨਾਮ ਸਿੰਘ ਰੰਧਾਵਾ ਅਤੇ ਕਾਰਜਕਾਰੀ ਕਨਵੀਨਰ ਰਵਿੰਦਰਜੀਤ ਸਿੰਘ ਪੰਨੂੰ ਸਮੇਤ ਹੋਰ ਹਾਜ਼ਰ ਸਨ। ਜ਼ਿਕਰਜੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪੱਧਰ ’ਤੇ ਅਧਿਆਪਕ ਦਲ ਦੇ ਦੋ ਗਰੁੱਪ (ਜਹਾਂਗੀਰ ਅਤੇ ਜਵੰਧਾ) ਅਧਿਆਪਕ ਵਰਗ ਦੇ ਹੱਕਾਂ ਅਤੇ ਹਿੱਤਾਂ ਲਈ ਸੰਘਰਸ਼ ਕਰਦੇ ਰਹੇ ਸਨ। ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਔਲਖ, ਅਧਿਆਪਕ ਦਲ ਜਹਾਂਗੀਰ ਦੇ ਸੂਬਾ ਪ੍ਰਧਾਨ ਬਾਜ਼ ਸਿੰਘ ਖਹਿਰਾ ਅਤੇ ਸਮੂਹ ਆਗੂਆਂ ਦੀਆਂ ਕੋਸ਼ਿਸ਼ਾਂ ਸਦਕਾ ਦੋਹਾਂ ਅਧਿਆਪਕ ਦਲਾਂ ਦੀ ਏਕਤਾ ਤੋਂ ਬਾਅਦ ਸਾਂਝਾ ਅਧਿਆਪਕ ਦਲ ਪੰਜਾਬ ਦਾ ਗਠਨ ਕੀਤਾ ਗਿਆ ਸੀ। ਆਗੂਆਂ ਦੱਸਿਆ ਕਿ ਹੁਣ ਪੰਜਾਬ ਪ੍ਰਧਾਨ ਅਤੇ ਸਕੱਤਰ ਜਨਰਲ ਦੀ ਚੋਣ ਕੀਤੀ ਜਾਵੇਗੀ। ਮੰਚ ਸੰਚਾਲਨ ਸੀਨੀਅਰ ਆਗੂ ਸੂਬਾ ਸਿੰਘ ਖਹਿਰਾ ਨੇ ਕੀਤਾ। ਇਸ ਮੌਕੇ ਅਮਨਬੀਰ ਸਿੰਘ ਗੋਰਾਇਆ,ਸਸਸਸ ਸਕੂਲ ਹਰਪੁਰਾ ਧੰਦੋਈ ਮੁੱਖੀ ਪ੍ਰਭਜੋਤ ਸਿੰਘ ਘੁੰਮਣ, ਤਰਲੋਕ ਸਿੰਘ ਨਾਥਪੁਰ,ਹਰਪਾਲ ਸਿੰਘ ,ਮਨਪ੍ਰੀਤ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ,ਸੁਰਿੰਦਰ ਸਿੰਘ, ਪ੍ਰਵੀਨ ਕੁਮਾਰ, ਪੰਕਜ ਬੇਦੀ ,ਸੁਖਦੇਵ ਸਿੰਘ, ਮੁਨੀਸ਼ ਦੁੱਗਲ, ਅਜੈ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।