ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੋਇੰਦਵਾਲ ਸਾਹਿਬ ’ਚ ਪੀਸੀਆਰ ਗਸ਼ਤ ਮੁੜ ਬਹਾਲ ਕਰਨ ਦੀ ਮੰਗ

ਇਤਿਹਾਸਕ ਕਸਬਾ ਗੋਇੰਦਵਾਲ ਸਾਹਿਬ ਆਪਣੇ-ਆਪ ਨੂੰ ਪੁਲੀਸ ਸੁਰੱਖਿਆ ਤੋਂ ਸੱਖਣਾ ਮਹਿਸੂਸ ਕਰਦਾ ਨਜ਼ਰ ਆ ਰਿਹਾ ਹੈ। ਸਮਾਜ ਸੇਵੀ ਭੁਪਿੰਦਰ ਸਿੰਘ ਪੰਪ ਵਾਲਿਆਂ ਆਖਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਕਸਬੇ ਦੀ ਸੁਰੱਖਿਆ ਸਬੰਧੀ ਇਲਾਕੇ ਵਿੱਚ ਤਾਇਨਾਤ ਕੀਤੀ ਪੀਸੀਆਰ ਸੇਵਾ ਅਚਾਨਕ ਬੰਦ ਕਰ...
Advertisement
ਇਤਿਹਾਸਕ ਕਸਬਾ ਗੋਇੰਦਵਾਲ ਸਾਹਿਬ ਆਪਣੇ-ਆਪ ਨੂੰ ਪੁਲੀਸ ਸੁਰੱਖਿਆ ਤੋਂ ਸੱਖਣਾ ਮਹਿਸੂਸ ਕਰਦਾ ਨਜ਼ਰ ਆ ਰਿਹਾ ਹੈ। ਸਮਾਜ ਸੇਵੀ ਭੁਪਿੰਦਰ ਸਿੰਘ ਪੰਪ ਵਾਲਿਆਂ ਆਖਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਕਸਬੇ ਦੀ ਸੁਰੱਖਿਆ ਸਬੰਧੀ ਇਲਾਕੇ ਵਿੱਚ ਤਾਇਨਾਤ ਕੀਤੀ ਪੀਸੀਆਰ ਸੇਵਾ ਅਚਾਨਕ ਬੰਦ ਕਰ ਦਿੱਤੀ ਗਈ ਹੈ, ਜਿਸ ਨੂੰ ਮੁੜ ਚਾਲੂ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਪੀਸੀਆਰ ਗਸ਼ਤ ਬੰਦ ਹੋਣ ਕਾਰਨ ਕਸਬੇ ਵਿੱਚ ਲੁੱਟ ਖੋਹ ਅਤੇ ਚੋਰੀ ਚਕੇਰੀਆਂ ਹੋਣ ਦਾ ਖਦਸ਼ਾ ਵੱਧ ਗਿਆ ਹੈ। ਉੱਥੇ ਹੀ ਕਸਬੇ ਅੰਦਰ ਤਿੰਨ ਵੱਡੇ ਧਾਰਮਿਕ ਸਥਾਨ ਹੋਣ ਦੇ ਨਾਲ ਕਸਬੇ ਅੰਦਰ ਅੱਧੀ ਦਰਜਨ ਦੇ ਕਰੀਬ ਬੈਂਕ ਤੇ ਏਟੀਐੱਮ ਦੇ ਨਾਲ ਨਾਲ ਤਿੰਨ ਤੋਂ ਚਾਰ ਪੈਟਰੋਲ ਪੰਪ ਅਤੇ ਅੱਧੀ ਦਰਜਨ ਦੇ ਕਰੀਬ ਸਕੂਲ ਹਨ, ਜਿਨ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਸਬੇ ਅੰਦਰ ਪੀਸੀਆਰ ਸੇਵਾ ਬਹਾਲ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਪਹਿਲਾਂ ਕਸਬੇ ਵਿੱਚ ਪੀਸੀਆਰ ਟੀਮਾਂ ਦੀ ਲਗਾਤਾਰ ਗਸ਼ਤ ਹੋਣ ਕਾਰਨ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲੀਸ ਪ੍ਰਸ਼ਾਸਨ ਦਾ ਡਰ ਬਣਿਆ ਰਹਿੰਦਾ ਸੀ। ਭੁਪਿੰਦਰ ਸਿੰਘ, ਅਜੀਤ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਕੋਲੋਂ ਮੰਗ ਕੀਤੀ ਕਿ ਇਤਿਹਾਸਕ ਨਗਰ ਦੀ ਸੁਰੱਖਿਆ ਦੇ ਮੱਦੇਨਜ਼ਰ ਕਸਬੇ ਅੰਦਰ ਦਿਨ-ਰਾਤ ਲਈ ਮੁੜ ਪੀਸੀਆਰ ਗਸ਼ਤ ਬਹਾਲ ਕੀਤੀ ਜਾਵੇ।

 

Advertisement

Advertisement