ਰੇਲ ਗੱਡੀ ਦੀ ਲਪੇਟ ’ਚ ਆ ਕੇ ਮੌਤ
ਪੱਤਰ ਪ੍ਰੇਰਕ ਪਠਾਨਕੋਟ, 5 ਜੁਲਾਈ ਤਾਰਾਗੜ੍ਹ ਖੇਤਰ ਵਿੱਚ ਵਾਪਰੇ ਰੇਲ ਹਾਦਸੇ ਵਿੱਚ 17 ਸਾਲਾ ਲੜਕੇ ਦੀ ਮੌਤ ਹੋ ਗਈ। ਹਾਦਸਾ ਪਰਮਾਨੰਦ ਰੇਲਵੇ ਫਾਟਕ ਅਤੇ ਡੱਲਾ ਬਲੀਮ ਰੇਲਵੇ ਫਾਟਕ ਵਿਚਕਾਰ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਤੇਜ਼ ਰਫ਼ਤਾਰ ਰੇਲ ਦੀ ਲਪੇਟ ਵਿੱਚ...
Advertisement
ਪੱਤਰ ਪ੍ਰੇਰਕ
ਪਠਾਨਕੋਟ, 5 ਜੁਲਾਈ
Advertisement
ਤਾਰਾਗੜ੍ਹ ਖੇਤਰ ਵਿੱਚ ਵਾਪਰੇ ਰੇਲ ਹਾਦਸੇ ਵਿੱਚ 17 ਸਾਲਾ ਲੜਕੇ ਦੀ ਮੌਤ ਹੋ ਗਈ। ਹਾਦਸਾ ਪਰਮਾਨੰਦ ਰੇਲਵੇ ਫਾਟਕ ਅਤੇ ਡੱਲਾ ਬਲੀਮ ਰੇਲਵੇ ਫਾਟਕ ਵਿਚਕਾਰ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਤੇਜ਼ ਰਫ਼ਤਾਰ ਰੇਲ ਦੀ ਲਪੇਟ ਵਿੱਚ ਆ ਗਿਆ। ਮ੍ਰਿਤਕ ਦੀ ਪਛਾਣ ਕੁਮਾਰ (17) ਪੁੱਤਰ ਵਜ਼ੀਰ ਚੰਦ ਵਾਸੀ ਨਵਾਲਾ, ਥਾਣਾ ਸਦਰ ਪਠਾਨਕੋਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰੇਲ ਗੱਡੀ ਜੰਮੂ ਤਵੀ ਤੋਂ ਪਠਾਨਕੋਟ ਵੱਲ ਜਾ ਰਹੀ ਸੀ। ਰੇਲ ਗੱਡੀ ਅਜੇ ਡੱਲਾ ਬਲੀਮ ਫਾਟਕ ਤੋਂ ਕੁੱਝ ਹੀ ਦੂਰੀ ’ਤੇ ਸੀ ਕਿ ਨੌਜਵਾਨ ਅਚਾਨਕ ਰੇਲਵੇ ਟਰੈਕ ’ਤੇ ਆ ਗਿਆ ਅਤੇ ਰੇਲ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਸਿਰ ’ਤੇ ਡੂੰਘੀ ਸੱਟ ਵੱਜਣ ਨਾਲ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜੀਆਰਪੀ ਚੌਂਕੀ ਇੰਚਾਰਜ ਏਐੱਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
Advertisement