ਪੱਤਰ ਪ੍ਰੇਰਕ
ਪਠਾਨਕੋਟ, 19 ਜਨਵਰੀ
Advertisement
ਸੁਜਾਨਪੁਰ ਹਲਕੇ ਦੀ ਗੁਗਰਾਂ ਲਿੰਕ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਐੱਸਡੀਓ ਰਾਕੇਸ਼ ਕੁਮਾਰ, ਰੋਹਿਤ ਮਨਹਾਸ, ਕੁਲਦੀਪ ਠਾਕੁਰ, ਅਭਿਸ਼ੇਕ ਸਲਾਰੀਆ, ਗੁਰਨਾਮ ਸਿੰਘ, ਬੋਧਰਾਜ ਤੇ ਨਰੇਸ਼ ਕੁਮਾਰ ਆਦਿ ਮੌਜੂਦ ਸਨ। ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਪਿਛਲੀਆਂ ਬਰਸਾਤਾਂ ਵਿੱਚ ਕਾਫੀ ਮੰਦੀ ਹੋ ਗਈ ਸੀ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਜਿੱਥੇ-ਜਿੱਥੇ ਵੀ ਪਾਣੀ ਖੜ੍ਹਦਾ ਹੈ, ਉਥੇ ਲੁੱਕ ਦੀ ਜਗ੍ਹਾ ਕੰਕਰੀਟ ਪਾਈ ਜਾਵੇਗੀ ਅਤੇ ਇੰਟਰਲਾਕਿੰਗ ਟਾਈਲਾਂ ਵੀ ਲਗਾਈਆਂ ਜਾਣਗੀਆਂ। ਇਸ ਮੁਰੰਮਤ ਉਪਰ 24 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਲਿੰਕ ਸੜਕ ਮੰਡੀ ਬੋਰਡ ਵਿਭਾਗ ਵੱਲੋਂ ਬਣਾਈ ਜਾਵੇਗੀ। ਇਸ ਦਾ ਕੰਮ ਜੰਗੀ ਪੱਧਰ ਉਪਰ ਕਰਵਾਇਆ ਜਾਵੇਗਾ ਤੇ ਇਹ 2 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ।
Advertisement
×