DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੱਥੂਨੰਗਲ ’ਚ ਕਾਂਗਰਸੀ ਵਰਕਰਾਂ ਦੀ ਮੀਟਿੰਗ

‘ਆਪ’ ਦੇ ਬਲਾਕ ਪ੍ਰਧਾਨ ਮਨਜੀਤ ਅਬਦਾਲ ਕਾਂਗਰਸ ’ਚ ਹੋਏ ਸ਼ਾਮਲ
  • fb
  • twitter
  • whatsapp
  • whatsapp
Advertisement
ਹਲਕਾ ਮਜੀਠਾ ਕਾਂਗਰਸ ਪਾਰਟੀ ਦੇ ਇੰਚਾਰਜ਼ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਬਲਾਕ ਪ੍ਰਧਾਨਾਂ, ਅਹੁਦੇਦਾਰਾਂ ਤੇ ਕਾਂਗਰਸੀ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਕੱਥੂਨੰਗਲ ਵਿਖੇ ਹੋਈ, ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਨਿਯੁਕਤ ਕੀਤੇ ਹਲਕਾ ਆਬਜ਼ਰਵਰ ਰਾਜ ਕੰਵਲਪ੍ਰੀਤ ਸਿੰਘ ਲੱਕੀ ਅਤੇ ਕੋਆਰਡੀਨੇਟਰ ਬੱਬੀ ਪਹਿਲਵਾਨ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਅਬਦਾਲ ਸਾਥੀਆਂ ਸਮੇਤ ਆਪ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਕਾਂਗਰਸੀ ਆਗੂਆਂ ਨੇ ਅਬਦਾਲ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਸਨਮਾਨਿਤ ਕੀਤਾ ਤੇ ਕਾਂਗਰਸ ਪਾਰਟੀ ਚ ਬਣਦਾ ਸਤਿਕਾਰ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਬਲਾਕ ਪ੍ਰਧਾਨ ਸਰਪੰਚ ਸਤਨਾਮ ਸਿੰਘ ਕਾਜੀਕੋਟ, ਬਲਾਕ ਪ੍ਰਧਾਨ ਨਵਤੇਜ ਸਿੰਘ ਪਾਲ ਸੋਹੀਆਂ, ਬਲਾਕ ਪ੍ਰਧਾਨ ਨਵਦੀਪ ਸਿੰਘ ਸੋਨਾ, ਸਰਪੰਚ ਸਮਸ਼ੇਰ ਸਿੰਘ ਬਾਬੋਵਾਲ, ਸਰਪੰਚ ਜਤਿੰਦਰ ਸਿੰਘ ਕੱਥੂਨੰਗਲ, ਸਰਪੰਚ ਸੀਤਲ ਸਿੰਘ ਚਾਚੋਵਾਲੀ, ਸਰਪੰਚ ਜਗਜੀਤ ਸਿੰਘ ਢਿੰਗਨੰਗਲ, ਹਰਮਨ ਸਿੰਘ ਟਾਹਲੀ ਸਾਹਿਬ, ਸਾਬਕਾ ਸਰਪੰਚ ਨਿਸ਼ਾਨ ਸਿੰਘ ਭੰਗਾਲੀ, ਸਾਬਕਾ ਸਰਪੰਚਝਿਲਮਿਲ ਸਿੰਘ ਸਾਧਪੁਰ, ਅਮਰਜੀਤ ਸਿੰਘ ਜਿੱਜੇਆਣੀ, ਕੁਲਦੀਪ ਸਿੰਘ ਅਬਦਾਲ,ਡਾ.ਸੁਖਵਿੰਦਰ ਸਿੰਘ ਰੰਧਾਵਾ, ਸੁਲੱਖਣ ਸਿੰਘ ਕੱਥੂਨੰਗਲ, ਬਖਸ਼ੀਸ਼ ਸਿੰਘ ਉਦੋਕੇ, ਰਣਜੀਤ ਸਿੰਘ ਤਲਵੰਡੀ, ਸੁਰਜੀਤ ਸਿੰਘ ਦੁਧਾਲਾ, ਨੰਬਰਦਾਰ ਪ੍ਰਭਪਾਲ ਸਿੰਘ ਮਾਂਗਾ ਸਰਾਏ, ਦਲਜੀਤ ਸਿੰਘ ਬੋੜੇਵਾਲ ਅਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Advertisement

Advertisement
×