ਪਿੰਡ ਕੱਕਾ ਕੰਡਿਆਲਾ ਵਿੱਚ ਇਕ ਵਿਅਕਤੀ ਨੇ ਪਤਨੀ ਤੇ ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ| ਮ੍ਰਿਤਕ ਦੀ ਪਛਾਣ ਗੁਰਭੇਜ ਸਿੰਘ (38) ਦੇ ਤੌਰ ’ਤੇ ਕੀਤੀ ਗਈ ਹੈ ਜਿਸ ਦਾ ਵਿਆਹ ਲਗਪਗ 11 ਸਾਲ ਪਹਿਲਾਂ ਅਖਾਲਗੜ੍ਹ ਢਪੱਈਆਂ ਦੇ ਵਾਸੀ ਗੁਰਮੀਤ ਸਿੰਘ ਦੀ ਲੜਕੀ ਸੰਦੀਪ ਕੌਰ ਨਾਲ ਹੋਇਆ ਸੀ| ਉਨ੍ਹਾਂ ਦੇ 10 ਅਤੇ 6 ਸਾਲ ਦੀਆਂ ਦੋ ਲੜਕੀਆਂ ਹਨ| ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਸੁਖਦ ਨਹੀਂ ਸੀ| ਮ੍ਰਿਤਕ ਵਲੋਂ ਲਿਖੇ ਸੁਸਾਈਡ ਨੋਟ ਅਨੁਸਾਰ ਉਸ ਦੀ ਪਤਨੀ ਸੰਦੀਪ ਕੌਰ, ਸਹੁਰਾ ਗੁਰਮੀਤ ਸਿੰਘ, ਸੱਸ ਸਰਬਜੀਤ ਕੌਰ, ਸਾਲਾ ਜੋਬਨਜੀਤ ਸਿੰਘ, ਪਤਨੀ ਦੀਆਂ ਭੈਣਾਂ ਰਾਜਬੀਰ ਕੌਰ ਤੇ ਗੁਰਪ੍ਰੀਤ ਕੌਰ ਵਲੋਂ ਬਿਨਾਂ ਕਾਰਨ ਦੇ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ| ਇਸੇ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਥਾਣਾ ਸਿਟੀ ਦੀ ਪੁਲੀਸ ਨੇ ਉਸ ਦੀ ਪਤਨੀ ਸੰਦੀਪ ਕੌਰ ਸਮੇਤ ਹੋਰ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਕੈਪਸ਼ਨ-- ਗੁਰਭੇਜ ਸਿੰਘ|