ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਵੱਲੋਂ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਸਣੇ ਹੋਰ ਅਹੁਦਿਆਂ ਤੋਂ ਅਸਤੀਫਾ
ਸਰਕਾਰ ਕਿਸਾਨਾ, ਮਜ਼ਦੂਰਾਂ , ਨੌਜਵਾਨਾਂ ਦੇ ਹੱਕ ਖੋਖਲੇ ਕਰ ਰਹੀ: ਕਾਹਲੋਂ
Advertisement
ਡੇਰਾ ਬਾਬਾ ਨਾਨਕ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਾਹਲੋਂ ਨੇ ਅੱਜ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਹੋਰ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਨੇ ‘ਆਪ’ ਸਰਕਾਰ ਉਤੇ ਪੀੜਤਾਂ ਦੀ ਆਸ ਅਨੁਸਾਰ ਸਹਾਇਤਾ ਨਾ ਕਰਨ ਵਰਗੇ ਹੋਰ ਕਈ ਇਲਜ਼ਾਮ ਲਗਾਉਂਦਿਆਂ ਕਿਹਾ ਕਿ ‘ਆਪ’ ਜਿਸ ਧਾਰਨਾ ਨਾਲ ਬਦਲਾਅ ਕਰਨ ਦੇ ਨਾਮ ਉਤੇ ਪੰਜਾਬ ਵਿੱਚ ਆਈ ਸੀ, ਉਹ ਕਿਧਰੇ ਨਜ਼ਰ ਨਹੀਂ ਆ ਰਹੇ।
ਕਾਹਲੋਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੇ ਆਪਣੇ ਅਸਤੀਫੇ ਵਿਚ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ, ਮਜ਼ਦੂਰਾਂ, ਵਪਾਰੀ ਵਰਗ ਅਤੇ ਨੌਜਵਾਨਾਂ ਦੇ ਹੱਕਾਂ ਨੂੰ ਖੋਖਲਾ ਕਰ ਰਹੀ ਹੈ। ਪਰ ਉਹ ਜਿਸ ਸੋਚ ਲੈ ਕੇ ‘ਆਪ’ ਸ਼ਾਮਲ ਹੋਏ ਸਨ, ਹੁਣ ਉਹ ਇਸ ਪਾਰਟੀ ਵਿਚ ਨਹੀਂ ਰਹਿ ਸਕਦੇ।
ਜ਼ਿਲ੍ਹਾ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਹੇ ਕਾਹਲੋ ਨੇ ਆਖਿਆ ਕਿ ਪੰਜਾਬ ਵਿੱਚ ਹੜਾ ਨਾਲ ਜੋ ਤਬਾਹੀ ਹੋਈ, ਕਿਸਾਨ, ਮਜ਼ਦੂਰ ਤੜਫ਼ ਰਹੇ ਹਨ, ਹੁਣ ਉਹ ਦੁਖੀ ਮਨ ਨਾਲ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਲਈ ਮਜਬੂਰ ਹੋ ਗਏ ਹਨ।
Advertisement
×