DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁਕਾਨ ’ਚੋਂ ਨਕਦੀ ਲੁੱਟੀ

ਇੱਥੋਂ ਦੀ ਮੁਰਾਦਪੁਰ ਆਬਾਦੀ ਦੀ ਰਾਮਦੇਵ ਕਲੋਨੀ ਦੇ ਦੁਕਾਨਦਾਰ ਤੋਂ ਬੀਤੀ ਸ਼ਾਮ ਛੇ ਲੁਟੇਰੇ 2000 ਰੁਪਏ ਅਤੇ ਮੋਬਾਈਲ ਲੁੱਟ ਕੇ ਲੈ ਗਏ| ਦੁਕਾਨਦਾਰ ਮੁਕੇਸ਼ ਕੁਮਾਰ ਨੇ ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਦੇ ਏ ਐਸ ਆਈ ਗੁਰਪ੍ਰੀਤ ਸਿੰਘ ਨੂੰ ਦੱਸਿਆ ਕਿ...
  • fb
  • twitter
  • whatsapp
  • whatsapp
Advertisement
ਇੱਥੋਂ ਦੀ ਮੁਰਾਦਪੁਰ ਆਬਾਦੀ ਦੀ ਰਾਮਦੇਵ ਕਲੋਨੀ ਦੇ ਦੁਕਾਨਦਾਰ ਤੋਂ ਬੀਤੀ ਸ਼ਾਮ ਛੇ ਲੁਟੇਰੇ 2000 ਰੁਪਏ ਅਤੇ ਮੋਬਾਈਲ ਲੁੱਟ ਕੇ ਲੈ ਗਏ| ਦੁਕਾਨਦਾਰ ਮੁਕੇਸ਼ ਕੁਮਾਰ ਨੇ ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਦੇ ਏ ਐਸ ਆਈ ਗੁਰਪ੍ਰੀਤ ਸਿੰਘ ਨੂੰ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਦੁਕਾਨ ਵਿੱਚ ਸੀ ਕਿ ਅਚਾਨਕ ਤਿੰਨ ਮੋਟਰਸਾਈਕਲਾਂ ’ਤੇ ਕਿਰਪਾਨਾਂ-ਦਾਤਰਾਂ ਨਾਲ ਲੈਸ ਛੇ ਲੁਟੇਰੇ ਉਸ ਦੀ ਦੁਕਾਨ ’ਤੇ ਆਏ ਅਤੇ ਉਨ੍ਹਾਂ ਉਸ ਦਾ ਮੋਬਾਈਲ ਖੋਹ ਲਿਆ| ਲੁਟੇਰਿਆਂ ਨੇ ਉਸ ਦੇ ਗੱਲੇ ਵਿੱਚੋਂ ਪੈਸੇ ਕੱਢ ਲਏ ਅਤੇ ਦੁਕਾਨਦਾਰ ਨੂੰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ| ਗੱਲੇ ਵਿੱਚ 2000 ਰੁਪਏ ਦੇ ਕਰੀਬ ਰਕਮ ਸੀ ਸੀ| ਏ ਐੱਸ ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀ ਐਨ ਐਸ ਦੀ ਦਫ਼ਾ 304, 351 (2), 191 (3),190 ਅਧੀਨ ਕੇਸ ਦਰਜ ਕੀਤਾ ਗਿਆ ਹੈ|

Advertisement

Advertisement
×