ਠੱਗੀ ਦੇ ਦੋਸ਼ ਹੇਠ ਦੋ ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ
ਸੇਵਾ ਮੁਕਤ ਡੀਡੀਪੀਓ ਦੇ ਭਾਣਜੇ ਨੂੰ ਅਮਰੀਕਾ ਜਾਣ ਦਾ ਝਾਂਸਾ ਦੇ ਕੇ 26 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਧੋਖਾਧੜੀ ਦੇ ਦੋਸ਼ ਵਿੱਚ ਦੋ ਅਖੌਤੀ ਟਰੈਵਲ ਏਜੰਟਾਂ ਵਿਰੁੱਧ ਥਾਣਾ ਭੋਗਪੁਰ ਵਿੱਚ ਕੇਸ ਦਰਜ ਹੋਇਆ। ਸੇਵਾ ਮੁਕਤ ਡੀਡੀਪੀਓ ਇਕਬਾਲਜੀਤ ਸਿੰਘ ਵਾਸੀ...
Advertisement
ਸੇਵਾ ਮੁਕਤ ਡੀਡੀਪੀਓ ਦੇ ਭਾਣਜੇ ਨੂੰ ਅਮਰੀਕਾ ਜਾਣ ਦਾ ਝਾਂਸਾ ਦੇ ਕੇ 26 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਧੋਖਾਧੜੀ ਦੇ ਦੋਸ਼ ਵਿੱਚ ਦੋ ਅਖੌਤੀ ਟਰੈਵਲ ਏਜੰਟਾਂ ਵਿਰੁੱਧ ਥਾਣਾ ਭੋਗਪੁਰ ਵਿੱਚ ਕੇਸ ਦਰਜ ਹੋਇਆ। ਸੇਵਾ ਮੁਕਤ ਡੀਡੀਪੀਓ ਇਕਬਾਲਜੀਤ ਸਿੰਘ ਵਾਸੀ ਲੁਹਾਰਾਂ (ਚਾਹੜਕੇ) ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ’ਤੇ ਥਾਣਾ ਭੋਗਪੁਰ ਵਿੱਚ ਕੇਸ ਦਰਜ ਕਰ ਦਿੱਤਾ ਗਿਆ। ਹਾਲੇ ਤੱਕ ਦੋਵੇਂ ਟਰੈਵਲ ਏਜੰਟ ਅਮਨਦੀਪ ਸਿੰਘ ਕਲਸੀ ਵਾਸੀ ਗੜੀਬਖਸ਼ਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਅਤੇ ਸਾਗਰ ਸਿਹਨਾ ਵਾਸੀ ਸੀ -55 ਗਲੀ ਨੰ - 12 ਫੇਸ 10 ਸ਼ਿਵ ਵਿਹਾਰ ਕਰਵਲ ਨਗਰ ਉੱਤਰ ਪੂਰਬੀ ਦਿੱਲੀ ਫਰਾਰ ਹਨ ਪਰ ਥਾਣਾ ਭੋਗਪੁਰ ਦੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਹਾਂ ਦੋਸ਼ੀਆਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
Advertisement
Advertisement
×