ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੋਰੀ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ

ਪੱਤਰ ਪ੍ਰੇਰਕ ਤਰਨ ਤਾਰਨ, 26 ਜੂਨ ਕੱਚਾ ਪੱਕਾ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਬੂੜਚੰਦ ਦੇ ਵਾਸੀ ਭਗਵਾਨ ਸਿੰਘ ਦੇ ਘਰੋਂ ਕੁਝ ਦਿਨ ਪਹਿਲਾਂ ਰਾਤ ਵੇਲੇ ਚੋਰੀ ਕਰਨ ਵਾਲਿਆਂ ਖ਼ਿਲਾਫ਼ ਬੀਤੇ ਕੱਲ੍ਹ ਕੇਸ ਦਰਜ ਕੀਤਾ ਹੈ| ਭਗਵਾਨ ਸਿੰਘ ਨੇ ਪੁਲੀਸ...
Advertisement

ਪੱਤਰ ਪ੍ਰੇਰਕ

ਤਰਨ ਤਾਰਨ, 26 ਜੂਨ

Advertisement

ਕੱਚਾ ਪੱਕਾ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਬੂੜਚੰਦ ਦੇ ਵਾਸੀ ਭਗਵਾਨ ਸਿੰਘ ਦੇ ਘਰੋਂ ਕੁਝ ਦਿਨ ਪਹਿਲਾਂ ਰਾਤ ਵੇਲੇ ਚੋਰੀ ਕਰਨ ਵਾਲਿਆਂ ਖ਼ਿਲਾਫ਼ ਬੀਤੇ ਕੱਲ੍ਹ ਕੇਸ ਦਰਜ ਕੀਤਾ ਹੈ| ਭਗਵਾਨ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਘਰੋਂ 25,000 ਰੁਪਏ, ਕਰੀਬ ਡੇਢ ਤੋਲੇ ਸੋਨੇ ਦੇ ਗਹਿਣੇ,  ਰਸੋਈ ਗੈਸ ਸਿਲੰਡਰ ਅਤੇ ਐਪਲ ਦਾ ਲੈਪਟੌਪ ਚੋਰੀ ਹੋ ਗਿਆ ਸੀ| ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਦੌਰਾਨ ਚੋਰੀ ਕਰਨ ਵਾਲਿਆਂ ਦੀ ਸ਼ਨਾਖਤ ਇਲਾਕੇ ਦੇ ਪਿੰਡ ਭੈਣੀ ਗੁਰਮੁੱਖ ਸਿੰਘ ਦੇ ਵਾਸੀ ਰਣਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਰਛਪਾਲ ਸਿੰਘ ਚਿੱਟਾ ਅਤੇ ਕੁਲਵਿੰਦਰ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਪੁਲੀਸ ਨੇ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 305, 3(5), ਅਤੇ 331 (4) ਅਧੀਨ ਕੇਸ ਦਰਜ ਕੀਤਾ ਹੈ|

Advertisement