ਕਾਮਰੇਡ ਠੱਕਰ ਸੰਧੂ ਵਿਰੁੱਧ ਕੇਸ
ਪੱਤਰ ਪ੍ਰੇਰਕ ਕਾਦੀਆਂ, 6 ਜੁਲਾਈ ਬਜ਼ੁਰਗ ਨੇਤਾ ਕਾਮਰੇਡ ਠੱਕਰ ਸੰਧੂ ਤੇ ਉਨ੍ਹਾਂ ਦੇ ਸਾਥੀ ਵਿਰੁੱਧ ਥਾਣਾ ਸੇਖਵਾਂ ਪੁਲੀਸ ਨੇ ਰਣਯੋਧ ਸਿੰਘ ਵਾਸੀ ਠੱਕਰ ਸੰਧੂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਪੀੜਤ ਅਨੁਸਾਰ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਫੋਨ ’ਤੇ...
Advertisement
ਪੱਤਰ ਪ੍ਰੇਰਕ
ਕਾਦੀਆਂ, 6 ਜੁਲਾਈ
Advertisement
ਬਜ਼ੁਰਗ ਨੇਤਾ ਕਾਮਰੇਡ ਠੱਕਰ ਸੰਧੂ ਤੇ ਉਨ੍ਹਾਂ ਦੇ ਸਾਥੀ ਵਿਰੁੱਧ ਥਾਣਾ ਸੇਖਵਾਂ ਪੁਲੀਸ ਨੇ ਰਣਯੋਧ ਸਿੰਘ ਵਾਸੀ ਠੱਕਰ ਸੰਧੂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਪੀੜਤ ਅਨੁਸਾਰ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਫੋਨ ’ਤੇ ਗਾਲਾਂ ਕੱਢੀਆਂ ਸਨ। ਇਸ ਸਬੰਧੀ ਡੀਐੱਸਪੀ ਬਟਾਲਾ ਪਰਮਬੀਰ ਸਿੰਘ ਨੇ ਦੱਸਿਆ ਕਿ ਰਣਯੋਧ ਸਿੰਘ ਨੇ 13 ਅਕਤੂਬਰ 2024 ਨੂੰ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਤੇ ਮਲਕੀਤ ਸਿੰਘ ਦੋਵੇਂ ਵਾਸੀ ਠੱਕਰ ਸੰਧੂ ਨੇ ਫੋਨ ’ਤੇ ਉਸ ਨੂੰ ਗਾਲਾਂ ਕੱਢੀਆਂ ਸਨ। ਐੱਸਐੱਸਪੀ ਬਟਾਲਾ ਨੇ ਕੇਸ ਦੀ ਪੜਤਾਲ ਮੁੱਖ ਅਫ਼ਸਰ ਥਾਣਾ ਸੇਖਵਾਂ ਨੂੰ ਸੌਂਪੀ ਸੀ। ਜਾਂਚ ਤੋਂ ਬਾਅਦ ਪੁਲੀਸ ਨੇ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਤੇ ਮਲਕੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਮਰੇਡ ਅਜੀਤ ਸਿੰਘ ਵੱਲੋਂ ਵੀ ਪੁਲੀਸ ਨੂੰ ਧਮਕੀਆਂ ਦੇਣ ਦੀ ਸ਼ਿਕਾਇਤ ਕੀਤੀ ਸੀ ਜਿਸ ’ਤੇ ਬੀਤੀ ਦਿਨੀਂ ਥਾਣਾ ਸੇਖਵਾਂ ਦੀ ਪੁਲੀਸ ਨੇ ਕੇਸ ਦਰਜ ਕੀਤਾ ਸੀ।
Advertisement