ਖੇਮਕਰਨ ਸੜਕ ’ਤੇ ਸਥਿਤ ਬਾਬਾ ਦੀਪ ਸਿੰਘ ਧਰਮ ਕੰਡਾ, ਚੂੰਘ ਪਿੰਡ ਨੇੜੇ ਬੀਤੀ ਰਾਤ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਝੋਨਾ ਵਪਾਰੀ ਦੀ ਮੌਤ ਹੋ ਗਈ। ਮ੍ਰਿਤਕ ਵਪਾਰੀ ਦੀ ਸ਼ਨਾਖਤ ਜਗਜੀਤ ਸਿੰਘ (40) ਵਾਸੀ ਸੁੰਦਰ ਨਗਰ ਜੈਪੁਰ ਰੋਡ, ਦੋਰਾਹਾ ਦੇ ਤੌਰ ’ਤੇ ਕੀਤੀ ਗਈ ਹੈ। ਉਹ ਇਲਾਕੇ ਦੀ ਅਲਗੋਂ ਕੋਠੀ ਦੀ ਦਾਣਾ ਮੰਡੀ ਤੋਂ ਝੋਨਾ ਖਰੀਦਣ ਲਈ ਆਇਆ ਸੀ| ਥਾਣਾ ਭਿੱਖੀਵਿੰਡ ਦੇ ਏ ਐੱਸ ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਝੋਨਾ ਵਪਾਰੀ 19 ਅਕਤੂਬਰ ਦੀ ਰਾਤ ਵੇਲੇ ਅਲਗੋਂ ਕੋਠੀ ਤੋਂ ਝੋਨਾ ਖਰੀਦ ਕੇ ਉਸ ਦਾ ਭਾਰ ਕਰਵਾਉਣ ਲਈ ਬਾਬਾ ਦੀਪ ਸਿੰਘ ਧਰਮ ਕੰਡਾ, ਚੂੰਘ ਨੇੜੇ ਖੜ੍ਹਾ ਸੀ ਕਿ ਭਿੱਖੀਵਿੰਡ ਵਾਲੇ ਪਾਸਿਓਂ ਆਈ ਕਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ| ਇਸ ਹਾਦਸੇ ਵਿੱਚ ਜਗਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ| ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ| ਇਸ ਸਬੰਧੀ ਪੁਲੀਸ ਨੇ ਕਾਰ ਦੇ ਅਣਪਛਾਤੇ ਡਰਾਈਵਰ ਖਿਲਾਫ਼ ਕੇਸ ਦਰਜ ਕੀਤਾ ਹੈ|