ਬਸਪਾ ਵਰਕਰਾਂ ਨੇ ਰਾਹਤ ਸਮੱਗਰੀ ਵੰਡੀ
ਬਸਪਾ ਵੱਲੋਂ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਚੱਲ ਰਹੇ ਸੇਵਾ ਕਾਰਜਾਂ ਤਹਿਤ ਬਸਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਅਬਦਾਲ ਦੀ ਅਗਵਾਈ ਵਾਲੀ ਟੀਮ ਨੇ ਅਜਨਾਲਾ ਖੇਤਰ...
Advertisement
ਬਸਪਾ ਵੱਲੋਂ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਚੱਲ ਰਹੇ ਸੇਵਾ ਕਾਰਜਾਂ ਤਹਿਤ ਬਸਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਅਬਦਾਲ ਦੀ ਅਗਵਾਈ ਵਾਲੀ ਟੀਮ ਨੇ ਅਜਨਾਲਾ ਖੇਤਰ ਦੇ ਵੱਖ ਵੱਖ ਪਿੰਡਾਂ ਦੇ ਘਰ ਘਰ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ, ਹੋਰ ਘਰੇਲੂ ਵਰਤੋਂ ਦਾ ਸਮਾਨ ਅਤੇ ਬੀਬੀਆਂ ਨੂੰ ਸੂਟ ਵੰਡੇ। ਇਸ ਮੌਕੇ ਬਸਪਾ ਨੇ ਸੀਨੀਅਰ ਆਗੂ ਰਤਨ ਸਿੰਘ, ਸੁਰਜੀਤ ਸਿੰਘ ਸਾਬਕਾ ਪ੍ਰਧਾਨ ਹਲਕਾ ਅਜਨਾਲਾ, ਜੱਥੇਦਾਰ ਦਲਬੀਰ ਸਿੰਘ, ਰਘਬੀਰ ਸਿੰਘ ਅਬਦਾਲ, ਸਰਪੰਚ ਅਮਰਜੀਤ ਸਿੰਘ ਚਾਟੀਵਿੰਡ, ਕਰਮਜੀਤ ਸਿੰਘ ਸ਼ੰਮੀ ਤੇ ਜਸਬੀਰ ਸਿੰਘ ਗੱਗੋਮਾਹਲ ਹਾਜ਼ਰ ਸਨ।
Advertisement
Advertisement
×