ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ ਦੇ ਨੇੜਿਓਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਥਾਣਾ ਝੰਡੇਰ ਦੇ ਐੱਸਐੱਚਓ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਨਾਂ ਨੂੰ ਪਿੰਡ ਦੇ ਸਰਪੰਚ ਦਾ ਫੋਨ ਆਇਆ ਸੀ ਕਿ ਕੁੱਕੜਾਂਵਾਲਾ ਰੋਡ ’ਤੇ ਸਥਿਤ...
Advertisement
ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ ਦੇ ਨੇੜਿਓਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਥਾਣਾ ਝੰਡੇਰ ਦੇ ਐੱਸਐੱਚਓ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਨਾਂ ਨੂੰ ਪਿੰਡ ਦੇ ਸਰਪੰਚ ਦਾ ਫੋਨ ਆਇਆ ਸੀ ਕਿ ਕੁੱਕੜਾਂਵਾਲਾ ਰੋਡ ’ਤੇ ਸਥਿਤ ਪੈਟਰੋਲ ਪੰਪ ਨੇੜੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਜਿਸ ’ਤੇ ਉਨ੍ਹਾਂ ਆਪਣੀ ਟੀਮ ਨਾਲ ਮੌਕੇ ’ਤੇ ਜਾ ਕੇ ਦੇਖਿਆ ਕਿ 55 ਕੁ ਸਾਲ ਦੀ ਉਮਰ ਦਾ ਵਿਅਕਤੀ ਜਿਸ ਨੇ ਦਾਹੜੀ ਰੱਖੀ ਹੋਈ ਹੈ ਤੇ ਸ਼ਰਟ ਅਤੇ ਪਜਾਮਾ ਪਾਇਆ ਹੋਇਆ ਅਤੇ ਉਸ ਦੇ ਸੱਜੇ ਹੱਥ ਦੀਆਂ ਤਿੰਨ ਉਗਲਾਂ ਕੱਟੀਆਂ ਹੋਈਆਂ ਸਨ, ਦੀ ਲਾਸ਼ ਪਈ ਹੈ। ਇਸ ਦੀ ਅਜੇ ਤੱਕ ਕੋਈ ਪਹਿਚਾਣ ਨਹੀਂ ਹੋ ਸਕੀ। ਜਾਂਚ ਮਗਰੋਂ ਪੁਲੀਸ ਨੇ 174 ਦੀ ਕਰਵਾਈ ਕਰਕੇ ਲਾਸ਼ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿਖੇ 72 ਘੰਟੇ ਲਈ ਭੇਜ ਦਿੱਤਾ ਹੈ।
Advertisement
Advertisement
Advertisement
×

