DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਵਰਕਰਾਂ ਨੁੂੰ ਆਦੇਸ; ਹੜ੍ਹ ਪੀੜਤਾਂ ਦੀ ਦਿਲ ਖੋਲ੍ਹ ਮਦਦ ਕੀਤੀ ਜਾਵੇ: ਸੁਨੀਲ ਜਾਖੜ

ਅੱਜ ਪੂਰਾ ਪੰਜਾਬ ਹਰ ਉਸ ਪਰਿਵਾਰ ਨਾਲ ਖੜ੍ਹਾ ਹੈ ਜੋ ਹੜ੍ਹਾਂ ਨਾਲ ਪੀੜਤ ਹਨ। ਭਾਰਤੀ ਜਨਤਾ ਪਾਰਟੀ (ਪੰਜਾਬ) ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਆਪਣੇ ਪਾਰਟੀ ਵਰਕਰਾਂ ਨੂੰ ਆਦੇਸ਼ ਦੇ ਦਿੱਤਾ ਹੈ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਦਿਲ ਖੋਲ੍ਹ...
  • fb
  • twitter
  • whatsapp
  • whatsapp
featured-img featured-img
ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਮੀਡੀਆ ਨਾਲ ਗੱਲ ਕਰਦੇ ਹੋਏ। ਫੋਟੋ:ਐਨ.ਪੀ.ਧਵਨ
Advertisement

ਅੱਜ ਪੂਰਾ ਪੰਜਾਬ ਹਰ ਉਸ ਪਰਿਵਾਰ ਨਾਲ ਖੜ੍ਹਾ ਹੈ ਜੋ ਹੜ੍ਹਾਂ ਨਾਲ ਪੀੜਤ ਹਨ। ਭਾਰਤੀ ਜਨਤਾ ਪਾਰਟੀ (ਪੰਜਾਬ) ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਆਪਣੇ ਪਾਰਟੀ ਵਰਕਰਾਂ ਨੂੰ ਆਦੇਸ਼ ਦੇ ਦਿੱਤਾ ਹੈ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਦਿਲ ਖੋਲ੍ਹ ਕੇ ਰਾਸ਼ਨ ਅਤੇ ਹੋਰ ਸਹੂਲਤਾਂ ਨਾਲ ਮੱਦਦ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਅੱਜ ਨੁਕਤਾਚੀਨੀ ਦਾ ਸਮਾਂ ਨਹੀਂ ਹੈ ਅਤੇ ਲੋੜ ਹੈ ਕਿ ਅਸੀਂ ਹੜ੍ਹ ਦੀ ਸਥਿਤੀ ਨਾਲ ਨਿਪਟ ਲਈਏ ਤੇ ਲੋਕਾਂ ਦੀ ਮੱਦਦ ਕਰੀਏ। ਉਨ੍ਹਾਂ ਸਪੱਸ਼ਟ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅਤੇ ਪੰਜਾਬ ਸਰਕਾਰ ਤੋਂ ਵੀ ਆਸ ਕਰਦੇ ਹਾਂ ਕਿ ਉਹ ਵੀ ਜ਼ਿੰਮੇਵਾਰੀ ਨਿਭਾਏਗੀ।

Advertisement

ਜਾਖੜ ਨੇ ਕਿਹਾ ਕਿ ਹੜ੍ਹ ਤਾਂ ਹਰ ਸਾਲ ਹੀ ਆਉਂਦੇ ਸਨ ਤੇ ਚਲੇ ਜਾਂਦੇ ਸਨ ਪਰ ਇਸ ਵਾਰ ਤਾਂ ਕੁਦਰਤ ਦਾ ਕਹਿਰ ਪੰਜਾਬ, ਹਿਮਾਚਲ ਪ੍ਰਦੇਸ਼ ਵਿੱਚ ਜ਼ਿਆਦਾ ਵੇਖਿਆ ਗਿਆ, ਜਿਸ ਕਰਕੇ ਭਾਰੀ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐੱਨਡੀਆਰਐੱਫ ਰਾਹੀਂ ਜਾਂ ਸਟੇਟ ਕੁਦਰਤੀ ਆਫਤਾਂ ਫੰਡ ਰਾਹੀਂ 611 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਸ ਵਿੱਚੋਂ 230 ਕਰੋੜ ਰੁਪਏ ਤਾਂ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ। ਜਿਸ ਦੀ ਚਰਚਾ ਪੰਜਾਬ ਦੇ ਸਿੰਜਾਈ ਮੰਤਰੀ ਵੀ ਕਰ ਰਹੇ ਹਨ ਕਿ 230 ਕਰੋੜ ਨਾਲ ਪੂਰੀ ਮੁਸਤੈਦੀ ਨਾਲ ਕੰਮ ਹੋਇਆ ਹੈ। ਉਹ ਕੰਮ ਹੋਇਆ ਜਾਂ ਨਹੀਂ ਹੋਇਆ ਇਸ ਬਾਰੇ ਤਾਂ ਬਾਅਦ ਵਿੱਚ ਹੀ ਸਵਾਲ ਵਿਧਾਨ ਸਭਾ ’ਚ ਤੇ ਲੋਕਾਂ ਵਿੱਚ ਕੀਤੇ ਜਾਣਗੇ। ਜਿਸ ਬਾਰੇ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਪਰ ਅੱਜ ਸਵਾਲ ਪੁੱਛਣ ਦਾ ਸਮਾਂ ਨਹੀਂ ਹੈ।

Advertisement
×