ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਤ ਸਕੱਤਰ ਤੇ ਸਾਬਕਾ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਵਸਤੂਆਂ ’ਤੇ 50 ਪ੍ਰਤੀਸ਼ਤ ਟੈਰਿਫ ਲਗਾਉਣਾ, ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ, ਜਿੱਥੇ ਸਲਾਨਾ 7.5 ਲੱਖ ਕਰੋੜ ਤੋਂ ਜ਼ਿਆਦਾ ਦਾ ਨਿਰਯਾਤ ਹੁੰਦਾ ਹੈ। ਇਸ ਨਵੇਂ ਟੈਰਿਫ ਨਾਲ ਲੁਧਿਆਣਾ ਦਾ ਹੌਜ਼ਰੀ ਉਦਯੋਗ, ਜਲੰਧਰ ਦਾ ਖੇਡ ਸਾਮਾਨ ਤੇ ਮਸ਼ੀਨਰੀ ਉਦਯੋਗ ਅਤੇ ਪੰਜਾਬ ਦੇ ਡੇਅਰੀ ਕਿਸਾਨ ਭਾਰੀ ਨੁਕਸਾਨ ਝੱਲਣਗੇ। ਬਾਸਮਤੀ ਵਿੱਚ ਜਿੱਥੇ ਪਾਕਿਸਤਾਨ ਤੇ ਸਿਰਫ 19 ਪ੍ਰਤੀਸ਼ਤ ਟੈਕਸ ਹੈ ਅਤੇ ਭਾਰਤ ਤੇ 50 ਪ੍ਰਤੀਸ਼ਤ ਕਾਰਨ ਪੰਜਾਬ ਦੇ ਕਿਸਾਨਾਂ ਦੀ ਆਮਦਨ ਅਤੇ ਬਾਜ਼ਾਰ ਹਿੱਸਾ ਗੰਭੀਰ ਖਤਰੇ ਵਿੱਚ ਪੈ ਗਿਆ ਹੈ।