ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਦਿਆਰਥਣਾਂ ਨੂੰ ਸਾਈਕਲ ਦਾਨ

ਇੰਗਲੈਂਡ ਰਹਿੰਦੇ ਇੱਕ ਪਰਵਾਸੀ ਭਾਰਤੀ (ਐੱਨਆਰਆਈ) ਵਲੋਂ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਦਾਨ ਕੀਤੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ: ਸੁਨੀਤਾ ਕੌਸ਼ਲ ਨੇ ਦੱਸਿਆ ਕਿ ਇੰਗਲੈਂਡ ਰਹਿੰਦੇ ਬਲਦੇਵ ਰਾਜ ਨੇ ਆਪਣੀ ਨੇਕ ਕਮਾਈ...
Advertisement

ਇੰਗਲੈਂਡ ਰਹਿੰਦੇ ਇੱਕ ਪਰਵਾਸੀ ਭਾਰਤੀ (ਐੱਨਆਰਆਈ) ਵਲੋਂ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਦਾਨ ਕੀਤੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ: ਸੁਨੀਤਾ ਕੌਸ਼ਲ ਨੇ ਦੱਸਿਆ ਕਿ ਇੰਗਲੈਂਡ ਰਹਿੰਦੇ ਬਲਦੇਵ ਰਾਜ ਨੇ ਆਪਣੀ ਨੇਕ ਕਮਾਈ ਵਿੱਚੋਂ ਦਸਵੰਦ ਕੱਢ ਕੇ ਸਕੂਲ ਦੀਆਂ ਪੰਜ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਦੇਣ ਲਈ ਪੈਸੇ ਭੇਜੇ ਹਨ। ਵਿਦਿਆਰਥਣਾਂ ਨੇ ਕਿਹਾ ਹੁਣ ਸਾਈਕਲ ਮਿਲਣ ਨਾਲ ਉਨ੍ਹਾਂ ਦੀ ਸਕੂਲ ਆਉਣ ਜਾਣ ਦੀ ਸਮੱਸਿਆ ਦੂਰ ਹੋ ਗਈ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Advertisement
Advertisement