DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੰਗੂ ਸਰਬਸੰਮਤੀ ਨਾਲ ਪ੍ਰੈੱਸ ਕਲੱਬ ਭੋਗਪੁਰ ਦੇ ਪ੍ਰਧਾਨ ਬਣੇ

ਪੱਤਰ ਪ੍ਰੇਰਕ ਭੋਗਪੁਰ, 16 ਫਰਵਰੀ ਦੋਆਬਾ ਪੱਤਰਕਾਰ ਮੰਚ (ਪ੍ਰੈੱਸ ਕਲੱਬ) ਭੋਗਪੁਰ ਦੇ ਪੱਤਰਕਾਰਾਂ ਦੀ ਮੀਟਿੰਗ ਦਸਮੇਸ਼ ਨਗਰ ਭੋਗਪੁਰ ਵਿੱਚ ਪੱਤਰਕਾਰ ਹੁਸਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਬਾਅਦ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਭੋਗਪੁਰ, 16 ਫਰਵਰੀ

Advertisement

ਦੋਆਬਾ ਪੱਤਰਕਾਰ ਮੰਚ (ਪ੍ਰੈੱਸ ਕਲੱਬ) ਭੋਗਪੁਰ ਦੇ ਪੱਤਰਕਾਰਾਂ ਦੀ ਮੀਟਿੰਗ ਦਸਮੇਸ਼ ਨਗਰ ਭੋਗਪੁਰ ਵਿੱਚ ਪੱਤਰਕਾਰ ਹੁਸਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਬਾਅਦ ਵਿੱਚ ਪ੍ਰੈੱਸ ਕਲੱਬ ਭੋਗਪੁਰ ਦੇ ਅਹੁਦੇਦਾਰਾਂ ਦੀ ਚੋਣ  ਹੋਈ ਜਿਸ ਵਿੱਚ ਸਰਪ੍ਰਸਤ ਗੁਰਮੀਤ ਸਿੰਘ ਹੰਸ, ਪ੍ਰਧਾਨ ਬਲਵਿੰਦਰ ਸਿੰਘ ਭੰਗੂ, ਦੋ ਸੀਨੀਅਰ ਮੀਤ ਪ੍ਰਧਾਨ ਹਰਨਾਮ ਸਿੰਘ ਮਿਨਹਾਸ ਤੇ ਹੁਸਨ ਲਾਲ, ਮੀਤ ਪ੍ਰਧਾਨ ਕੁਲਵੀਰ ਸਿੰਘ ਕਾਹਲੋਂ, ਦੋ ਜਨਰਲ ਸਕੱਤਰ ਕੁਲਦੀਪ ਸਿੰਘ ਪਾਬਲਾ ਤੇ ਜਸਵੀਰ ਸਿੰਘ ਸੈਣੀ, ਖਜ਼ਾਨਚੀ ਰਾਜੇਸ਼ ਖੋਸਲਾ, ਕੋਆਰਡੀਨੇਟਰ ਸੁਖਵਿੰਦਰ ਸਿੰਘ ਸੁੱਖਾ ਅਤੇ ਐਗਜ਼ੀਕਿਊਟਿਵ ਮੈਂਬਰ ਸੁਖਵਿੰਦਰ ਸਿੰਘ ਕਿੰਗਰਾ ਤੇ ਮਨਪ੍ਰੀਤ ਸਿੰਘ ਨੂਰੀ ਸਰਬਸੰਮਤੀ ਨਾਲ ਚੁਣੇ ਗਏ। ਇਸ ਤੋਂ ਇਲਾਵਾ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ, ਐੱਸਐੱਸਪੀ ਹਰਵਿੰਦਰ ਸਿੰਘ ਡੱਲੀ ਅਤੇ ਬੀਡੀਪੀਓ ਰਾਮ ਲੁਭਾਇਆ ਪ੍ਰੈੱਸ ਕਲੱਬ ਦੇ ਸਥਾਈ ਮੈਂਬਰ ਹੋਣਗੇ। ਮਤਾ ਪਾਸ ਕੀਤਾ ਗਿਆ ਕਿ ਪ੍ਰੈੱਸ ਕਲੱਬ ਭੋਗਪੁਰ ਦੇ ਸਾਰੇ ਅਹੁੱਦੇਦਾਰ ਤੇ ਮੈਂਬਰ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਆਫ ਇੰਡੀਆ ਦੇ ਮੈਂਬਰ ਹੋਣਗੇ। ਨਵੇਂ ਬਣੇ ਪ੍ਰਧਾਨ ਬਲਵਿੰਦਰ ਸਿੰਘ ਭੰਗੂ ਪਹਿਲਾਂ ਹੀ ਇਸ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਸਕੱਤਰ ਜਨਰਲ ਹਨ।

Advertisement
×